Introduction About Google – ਗੂਗਲ ਜਾਣ-ਪਹਿਚਾਣ – inpunjabi-readlearn
ਗੂਗਲ (Google) ਇੱਕ ਵਿਸ਼ਵ ਵਿਆਪੀ Search ਇੰਜਣ, ਹੈ। ਇਸ search engine te ਕਿਸੇ ਵੀ ਤਰ੍ਹਾਂ ਦੇ online software ਅਤੇ ਹੋਰ products ਦੀ ਜਾਣਕਾਰੀ ਮਿਲਦੀ ਹੈ । Google ਦੀ ਖੋਜ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਦੁਆਰਾ 1998 ਵਿੱਚ ਕੀਤੀ ਗਈ। Google ਦੁਨੀਆ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ search ਇੰਜਣ ਬਣ ਗਿਆ।
ਗੂਗਲ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਵਿਦਿਆਰਥੀਆਂ ਨੇ ਪੇਜ ਰੈਂਕ ਨਾਮ ਦੇ ਇੱਕ search engine ਦੀ ਖੋਜ ਕੀਤੀ।
ਓਹਨਾਂ ਦੀ ਇਸ ਖੋਜ ਨੇ ਵੈੱਬ ਖੋਜ ਦੇ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ। ਪੇਜ ਅਤੇ ਬਿਨ ਨੇ 1998 ਵਿੱਚ google ਨਾਮ ਦੇ ਸਰਚ ਇੰਜਣ ਨੂੰ ਬਣਾ ਦਿੱਤਾ।
ਇਸ ਸ਼ੁਰੂਆਤ ਤੋਂ ਬਾਅਦ ਗੂਗਲ ਨੇ ਆਪਣੇ ਇਸ ਖੋਜ ਨਾਲ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਸ ਸਫਲਤਾ ਨਾਲ ਗੂਗਲ search engine ਨੇ ਬਹੁਤ ਤੇਜੀ ਨਾਲ ਪ੍ਰਸਿੱਧੀ ਹਾਸਿਲ ਕੀਤੀ।
ਗੂਗਲ ਦੇ ਇਸ ਖੋਜ ਇੰਜਣ ਦੀ ਸਫਲਤਾ ਸਦਕਾ ਕੰਪਨੀ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਕਿਉੰਕਿ ਕੰਪਨੀ ਨੂੰ ਆਪਣੇ products ਨੂੰ ਪੂਰੀ ਦੁਨੀਆਂ ਵਿੱਚ ਵਿਸਤਾਰ ਕਰਨ ਲਈ ਰਸਤਾ ਸਾਫ਼ ਹੋ ਗਿਆ। ਅੱਜ ਦੇ ਸਮੇਂ, Google ਉੱਪਰ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਕਰਕੇ ਗੂਗਲ ਸੇਵਾਵਾਂ ਦਾ ਦਾਇਰਾ ਵਿਸ਼ਾਲ ਹੋ ਗਿਆ ਹੈ। ਜਿਸ ਵਿੱਚ ਗੂਗਲ ਦੀਆਂ ਹੇਠਾਂ ਦਿੱਤੀਆਂ ਸੇਵਾਵਾਂ ਸ਼ਾਮਲ ਹਨ:
ਗੂਗਲ ਸਰਚ (Google Search): ਗੂਗਲ ਦਾ ਸਰਚ ਇੰਜਨ ਹੀ ਸਭ ਤੋਂ ਵੱਡਾ ਉਦਾਹਰਣ ਹੈ ਜਿਸ ਵਿੱਚ ਸਾਨੂੰ ਚਿੱਤਰ, ਵੀਡੀਓ ਅਤੇ ਹੋਰ ਬਹੁਤ ਕੁਝ ਲੱਭਣ ਦੀ ਵਿੱਚ ਆਸਾਨੀ ਹੁੰਦੀ ਹੈ। ਇਸਦੇ ਨਾਲ ਹੀ ਸਾਨੂੰ ਸਹੀ ਅਤੇ ਢੁਕਵੇਂ result ਮਿਲਦੇ ਹੈਂ।
ਗੂਗਲ ਮੈਪਸ (Google maps): ਗੂਗਲ ਮੈਪਸ ਇੱਕ ਵਿਆਪਕ ਪੱਧਰ ਤੇ ਵਰਤੀ ਜਾਂਦੀ ਇੱਕ mapping ਸਹੂਲਤ ਹੈ। ਅਸੀਂ ਕਿਸੇ ਵੀ location ਦਾ ਪਤਾ ਕਰਨਾ ਹੋਵੇ ਤਾਂ ਝੱਟ ਗੂਗਲ ਤੇ ਸਰਚ ਕਰਦੇ ਹਨ। ਇਸ ਵਿਚ ਸਾਨੂੰ ਸੈਟੇਲਾਈਟ view ਸਟਰੀਟ view ਵਿੱਚ ਸੇਵਾ ਪ੍ਰਦਾਨ ਕੀਤੀ ਗਈ ਹੈ। ਗੂਗਲ mapping ਅਤੇ navigation ਦੀ ਸਹੂਲਤ ਨੇ ਬਹੁਤ ਕੰਮ ਆਸਾਨ ਕਰ ਦਿੱਤੇ ਹਨ। ਇਹ ਇੱਕ ਵੱਡੀ ਕਰਾਂਤੀ ਹੈ।
ਗੂਗਲ ਕਰੋਮ (Google Chrome) : ਜਿਵੇਂ ਕਿ ਅੱਜ ਦੇ ਸਮੇਂ ਬਹੁਤ ਸਾਰੇ Search Browser ਹਨ। ਪਰ ਗੂਗਲ Chrome ਅਪਣੇ ਅਨਕੂਲ ਇੰਟਰਫੇਸ ਸਦਕਾ ਜਾਣਿਆ ਜਾਂਦਾ ਹੈ। ਗੂਗਲ ਦੇ ਇਸ ਵੈਬ ਬਰਾਊਜ਼ਰ ਨੇ ਬਹੁਤ ਗਤੀ ਨਾਲ ਮਾਰਕੀਟ ਵਿੱਚ ਆਪਣਾ ਸਥਾਨ ਸਥਾਪਿਤ ਕੀਤਾ ਹੈ।
ਕਰੋਮ ਵੱਖ-ਵੱਖ ਪਲੇਟਫਾਰਮ ਚ ਆਪਣੇ ਆਪ ਨੂੰ ਢਾਲ ਲਿਆ ਹੈ। ਹਰ device ch ਇਸਦਾ ਇੰਟਰਫੇਸ smoothly ਕੰਮ ਕਰਦਾ ਹੈ।
ਗੂਗਲ ਡੌਕਸ (Google Docs): ਗੂਗਲ ਡੌਕਸ ਇੱਕ ਕਲਾਉਡ-ਅਧਾਰਤ ਉਤਪਾਦਕਤਾ
ਸੂਟ ਹੈ ਜਿਸ ਵਿੱਚ ਵਰਡ ਪ੍ਰੋਸੈਸਿੰਗ, ਸਪ੍ਰੈਡਸ਼ੀਟ ਅਤੇ ਪ੍ਰਾਜੈਨਟੇਸ਼ਨ ਟੂਲ ਵੀ ਸ਼ਾਮਲ ਹਨ। ਇਹ ਯੂਜਰ ਨੂੰ ਨਵੇਂ ਡਾਕੂਮੈਂਟ ਬਣਾਉਣ, ਉਹਨਾਂ ਨੂੰ ਐਡਿਟ ਕਰਨ ਅਤੇ ਉਹਨਾਂ ਵਿੱਚ ਫੇਰਬਦਲ ਕਰਨ ਦੀ ਆਗਿਆ ਦਿੰਦਾ ਹੈ। ਜਿਆਦਾਤਰ ਇਹ ਦਫਤਰੀ ਕੰਮਾਂ ਲਈ ਵਰਤਿਆ ਜਾਂਦਾ ਹੈ।
ਗੂਗਲ ਡੌਕਸ ਗੂਗਲ ਵੱਲੋਂ ਬਣਾਈ ਗਈ ਕਲਾਊਡ ਬੇਸਡ ਸੂਟ ਹੈ, ਇਸ ਵਿੱਚ ਵਰਡ ਪ੍ਰੋਸੈਸਿੰਗ, ਸਪ੍ਰੈੱਡਸ਼ੀਟ ਅਤੇ
ਗੂਗਲ ਡਰਾਈਵ (Google Drive) : ਗੂਗਲ ਡਰਾਈਵ ਇੱਕ ਤਰ੍ਹਾਂ ਦੀ ਕਲਾਊਡ ਸਟੋਰੇਜ ਹੁੰਦੀ ਹੈ ਜਿਸ ਵਿੱਚ ਚਿੱਤਰਾਂ, ਪੀਡੀਐਫ ਫਾਈਲਾਂ ਅਤੇ ਕਈ ਹੋਰ ਡਾਕੂਮੈਂਟਸ ਨੂੰ ਸਟੋਰ ਕੀਤਾ ਜਾ ਸਕਦਾ ਹੈ। ਜਿਹੜੀ ਕਿ ਗੂਗਲ ਵੱਲੋਂ ਫਰੀ ਸਹੂਲਤ ਦਿੱਤੀ ਗਈ ਹੈ। ਤੁਸੀਂ ਗੂਗਲ ਡਰਾਈਵ ਵਿੱਚ ਕਿਸੇ ਵੀ ਫਾਈਲ ਦਾ ਲਿੰਕ ਜੇਨਰੇਟ ਕਰ ਕੇ ਕਿਸੇ ਵੀ ਵਿਅਕਤੀ ਨੂੰ ਉਸ ਫਾਈਲ ਨੂੰ ਦੇਖਣ ਦੀ ਇਜਾਜਤ ਤੇ ਸਕਦੇ ਹੋਂ।
ਜੀਮੇਲ (Gmail): ਜੀਮੇਲ ਗੂਗਲ ਦੀ ਈਮੇਲ ਸੇਵਾ ਹੈ, ਇਸ ਸੇਵਾ ਦਾ ਲਾਭ ਲੈਣ ਲਈ ਯੂਜਰ ਨੂੰ ਜੀਮੇਲ ਉਪਰ ਆਪਣਾ ਅਕਊਂਟ ਬਣਾਉਣਾ ਪੈਂਦਾ ਹੈ। ਫਿਰ ਹੀ ਉਹ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਅਗਰ ਤੁਸੀਂ ਕਿਸੇ ਪਰਸਨ ਨੂੰ ਮੇਲ ਰਾਹੀਂ ਕੋਈ ਡਾਟਾ ਭੇਜਣਾ ਚਾਹੁੰਦੇ ਹੋਂ ਤਾਂ ਉਸਦਾ ਵੀ ਜੀਮੇਲ ਉਪਰ ਅਕਾਉਂਟ ਹੋਣਾ ਚਾਹੀਦਾ ਹੈ। ਉਸ ਜੀਮੇਲ ਪਤੇ ਉਪਰ ਹੀ ਤੁਸੀਂ ਉਸ ਪਰਸਨ ਨੂੰ ਮੇਲ ਕਰ ਸਕਦੇ ਹੋਂ।
ਯੂਟਿਊਬ (YouTube) : ਯੂਟਿਬ ਇੱਕ ਬਹੁਤ ਵੱਡਾ ਵੀਡੀਓ ਸ਼ੇਅਰਿੰਗ ਪਲੈਟਫਾਰਮ ਹੈ। ਇਸਨੂੰ ਗੂਗਲ ਨੇ 2006 ਵਿੱਚ ਹਾਸਲ ਕੀਤਾ ਸੀ। ਯੂ ਟਿਊਬ ਯੂਜਰ ਵੀਡੀਓ ਅੱਪਲੋਡ ਕਰਨ, ਵੀਡੀਓ ਨੂੰ ਸ਼ੇਅਰ ਕਰਨ ਅਤੇ ਦੇਖਣ ਦੀ ਆਗਿਆ ਦਿੰਦਾ ਹੈ। ਇਸ ਉਪਰ ਗੂਗਲ ਐਡਜ ਚੱਲਦੇ ਹਨ ਜਿਨ੍ਹਾਂ ਨਾਲ ਵਪਾਰਿਕ ਖੇਤਰ ਵਿੱਚ ਭਾਰੀ ਵਾਧਾ ਹੋਇਆ ਹੈ।
ਐਂਡਰੌਇਡ (Android) : ਗੂਗਲ ਨੇ ਇੱਕ ਐਂਡਰੌਇਡ ਨਾਂ ਦਾ ਮੋਬਾਈਲ ਓਪਰੇਟਿੰਗ ਸਿਸਟਮ ਇਜਾਦ ਕੀਤਾ ਹੈ। ਇਹ ਆਪਰੇਟਿੰਗ ਸਿਸਟਮ ਨਾਲ ਦੁਨੀਆਂ ਭਰ ਦੇ ਮੋਬਾਈਲ ਫੋਨਾਂ ਨੂੰ ਓਪਰੇਟ ਕਰਨ ਵਿੱਚ ਮੱਦਦ ਮਿਲੀ ਹੈ। ਦੁਨੀਆਂ ਭਰ ਦੇ ਸਮਾਰਟਫੋਨਾਂ ਵਿੱਚ ਗੂਗਲ ਦਾ ਇਹ ਔਪਰੇਟਿੰਗ ਸਿਸਟਮ ਕੰਮ ਕਰ ਰਿਹਾ ਹੈ।
ਗੂਗਲ ਦੇ ਕੁਝ ਹੋਰ ਮਹੱਤਵਪੂਰਨ ਯੋਗਦਾਨ ਹਨ:
ਜਾਣਕਾਰੀ ਦਾ ਪਹੁੰਚਾਉਣਾ : ਗੂਗਲ ਦਾ ਲੋਕਾਂ ਤੱਕ ਜਾਣਕਾਰੀ ਪਹੁੰਚਾਣ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ।। ਇਸ ਨੇ ਯੂਜਰ ਨੂੰ ਇਜਾਜਤ ਦਿੱਤੀ ਹੈ ਕਿ ਉਹ ਆਪਣੀ ਸਰਚ ਨੂੰ ਕੀ ਸਟਰੋਕਾਂ ਵਿੱਚ ਗੂਗਲ ਤੇ ਸਰਚ ਕਰ ਸਕਦੇ ਹਨ। ਕਿਸੇ ਵੀ ਕਿਸਮ ਦੀ ਜਾਣਕਾਰੀ ਤੁਹਾਨੂੰ ਗੂਗਲ ਤੋਂ ਮਿਲ ਜਾਂਦੀ ਹੈ।
ਸੰਸਾਰ ਦੀ ਸੰਪੂਰਨ ਜਾਣਕਾਰੀ ਨੂੰ ਇਕੱਠਾ ਕਰਨ ਅਤੇ ਇਸਨੂੰ ਵਿਸ਼ਵ ਪੱਧਰੀ ਬਣਾਉਣ ਵਿੱਚ Google ਦੀ ਵਚਨਬੱਧਤਾ ਨੇ ਸਾਡੇ ਗਿਆਨ ਅਤੇ ਸਰਚ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ।
ਵਿਗਿਆਪਨ ਤਕਨਾਲੋਜੀ: ਗੂਗਲ ਦੀ ਵਿਗਿਆਪਨ ਤਕਨਾਲੋਜੀ ਨੇ ਵਿਸ਼ਵ ਵਿੱਚ ਇੱਕ ਵੱਡੀ ਕਰਾਂਤੀ ਲਿਆ ਦਿੱਤੀ ਹੈ। ਕੰਪਨੀਆਂ ਗੂਗਲ ਐਡਸੈਂਸ ਨੂੰ ਆਪਣੀਆਂ ਕੰਪਨੀਆਂ ਦੇ ਪ੍ਰੋਡਕਟ ਦੀ ਐਡਲ ਲਈ ਆਫਰ ਦਿੰਦੀਆਂ ਹਨ ਜਿਸ ਨਾਲ ਗੂਗਲ ਐਡਸੈਂਸ ਉਹਨਾਂ ਕੰਪਨੀਆਂ ਦੀਆਂ ਐਡਜ ਨੂੰ ਵੱਖ ਵੱਖ ਪਲੈਫਾਰਮਾਂ ਤੇ ਡਿਸਪਲੇ ਕਰ ਦਿੰਦਾ ਹੈਂ ਜਿਸ ਨਾਲ ਕਾਰੋਬਾਰੀਆਂ ਜਾਂ ਕੰਪਨੀਆਂ ਦੇ ਪ੍ਰੋਡਕਟ ਦੀ ਐਡ ਪੂਰੀ ਦੁਨੀਆਂ ਵਿੱਚ ਹੁੰਦੀ ਹੈ। ਇਸ ਨਾਲ ਯੂਜਰ ਨੂੰ ਤੇ ਕੰਪਨੀਆਂ ਨੂੰ ਬਹੁਤ ਫਾਇਦਾ ਹੁੰਦਾ ਹੈ।
ਇਹਨਾਂ ਇਸ਼ਤਿਹਾਰ ਕਾਰਨ ਹੀ ਕਸਟਮਾਂ ਜਾਂ ਦਰਸ਼ਕਾਂ ਤੱਕ ਜਾਣਕਾਰੀ ਸਹੀ ਢੰਗ ਨਾਲ ਪਹੁੰਚ ਜਾਂਦੀ ਹੈ। ਜਿਸ ਨਾਲ ਵਪਾਰ ਖੇਤਰ ਨੂੰ ਭਾਰੀ ਉਤਸ਼ਾਹ ਮਿਲਿਆ ਹੈ।
ਕਲਾਉਡ ਕੰਪਿਊਟਿੰਗ: ਗੂਗਲ ਦਾ ਕਲਾਉਡ ਕੰਪਿਊਟਿੰਗ ਸਿਸਟਮ ਕੰਪਨੀਆਂ ਦੇ ਡਾਟੇ ਨੂੰ ਸਟੋਰ ਕਰਨ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਐਨਾਲਾਈਜ ਕਰਨ ਅਤੇ ਏਆਈ ਸੇਵਾਵਾਂ ਵੀ ਮਹੱਇਆ ਕਰਵਾਉਂਦਾ ਹੈ। ਇਸ ਤਰ੍ਹਾਂ ਵੱਖ ਵੱਖ ਉਦਯੋਗਾਂ ਵਿੱਚ ਸਹੀ ਢੰਗ ਨਾਲ ਐਪਲੀਕੇਸ਼ਨਜ ਨੂੰ ਮੈਨਟੇਨ ਕੀਤਾ ਜਾਂਦਾ ਹੈ।
ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ: ਗੂਗਲ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਿੱਚ ਤਰੱਕੀ ਵਿੱਚ ਸਭ ਤੋਂ ਅੱਗੇ ਰਿਹਾ ਹੈ।
ਗੂਗਲ ਅਸਿਸਟੈਂਟ,
ਗੂਗਲ ਟ੍ਰਾਂਸਲੇਟ ਅਤੇ ਗੂਗਲ ਫੋਟੋਜ਼ ਵਰਗੇ ਪ੍ਰੋਡਕਟ ਆਦਿ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਐਲਗੋਰਿਦਮ ਦਾ ਫਾਇਦਾ ਉਠਾ ਕੇ ਯੂਜਰ ਨੂੰ ਹਰ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਸਾਰਾ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲਜੈਂਸ ਦੁਆਰਾ ਹੀ ਸੰਭਵ ਹੋ ਸਕਿਆ ਹੈ।
ਓਪਨ ਸੋਰਸ ਯੋਗਦਾਨ : ਗੂਗਲ ਦਾ ਓਪਨ-ਸੋਰਸ ਕਮਿਊਨਿਟੀ ਵਿੱਚ ਇੱਕ ਵੱਡਾ
ਯੋਗਦਾਨ ਰਿਹਾ ਹੈ। ਇਸ ਨੇ ਟੈਂਸਰਫਲੋ (ਇੱਕ ਮਸ਼ੀਨ ਲਰਨਿੰਗ ਫਰੇਮਵਰਕ), ਕੁਬਰਨੇਟਸ (ਇੱਕ ਕੰਟੇਨਰ ਆਰਕੈਸਟਰੇਸ਼ਨ ਸਿਸਟਮ), ਅਤੇ ਕ੍ਰੋਮੀਅਮ (ਗੂਗਲ ਕਰੋਮ ਦੇ ਪਿੱਛੇ ਓਪਨ-ਸੋਰਸ ਪ੍ਰੋਜੈਕਟ) ਵਰਗੇ ਪ੍ਰੋਜੈਕਟ
ਜਾਰੀ ਕੀਤੇ ਹਨ।
ਧੰਨਵਾਦ।
0 Comments