Full Width CSS

MS Word ਕੀ ਹੈ ਤੇ ਇਸ ਦੀ ਵਰਤੋਂ ਨਾਲ ਕਿਹੜੇ-ਕਿਹੜੇ ਕੰਮ ਕੀਤੇ ਜਾ ਸਕਦੇ ਹਨ?

ਐੱਮ ਐੱਸ ਵਰਡ ਕੀ ਹੈ? (What is MS Word?)

MS Word ਇੱਕ ਵਧੀਆ ਸਾਫਟਵੇਅਰ ਹੈ ਜਿਸਨੂੰ ਮਾਈਕਰੋਸਾਫਟ ਕਾਰਪੋਰੇਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਸਾਫਟਵੇਅਰ ਐਪਲੀਕੇਸ਼ਨਾਂ ਨੂੰ ਲਿਖਣ, ਉਹਨਾਂ ਦੇ ਫਾਰਮੈਟ ਨੂੰ ਤਿਆਰ ਕਰਨ ਜਾਂ ਕਹਿ ਲਓ ਟੈਕਸਟ ਨੂੰ ਸੁੰਦਰ ਢੰਗ ਨਾਲ ਲਿਖਣ, ਐਡਿਟ ਕਰਨ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਲਈ ਵਰਤਿਆ ਜਾਣ ਵਾਲਾ ਸਾਫਟਵੇਅਰ ਹੈ।

ਇਸ ਸਾਫਟਵੇਅਰ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੇ ਟੈਕਸਟ ਨੂੰ ਐਡਿਟ ਕਰ ਸਕਦੇ ਹੋਂ, ਦੁਬਾਰਾ ਤੋਂ ਲਿਖ ਸਕਦੇ ਹੋਂ। ਇਸ ਤੋਂ ਇਲਾਵਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਲਿੰਕ ਦਿੱਤੇ ਜਾ ਸਕਦੇ ਹਨ, ਫੋਟੋ, ਵੱਖ ਵੱਖ ਚਿੰਨ੍ਹਾਂ ਨੂੰ ਜੋੜ ਸਕਦੇ ਹੋਂ। 

ਇਸ ਸਾਫਟਵੇਅਰ ਦੀ ਵਰਤੋਂ ਕਰਕੇ ਲੈਟਰ ਪੈਡ, ਬਾਇਓਡਾਟਾ,  ਰਿਪਰੋਟ ਪ੍ਰੋਪਜਲ ਅਤੇ ਹੋਰ ਵੀ ਕਈ ਤਰ੍ਹਾਂ ਦੇ ਦਸਤਾਵੇਜਾਂ ਨੂੰ ਬਣਾਇਆ ਜਾ ਸਕਦਾ ਹੈ।

ਐਮ ਐਸ ਵਰਡ ਵਿੱਚ ਟੈਕਸਟ ਨੂੰ ਲਿਖਣਾ, ਉਸਦਾ ਪ੍ਰਿੰਟ ਲੈਣਾ, ਕਿਸੇ ਫਾਈਲ ਦਾ ਨਾਂ ਚੇਂਜ ਕਰਨਾ ਜਾਂ ਫਿਰ ਕੱਟ-ਪੇਸਟ ਵਰਗੀਆਂ ਕਮਾਂਡਾ ਨੂੰ ਵਰਤਿਆ ਜਾ ਸਕਦਾ ਹੈ। ਇਸ ਵਿੱਚ ਪੈਰਾਗਰਾਫ ਬਣਾਏ ਜਾ ਸਕਦੇ ਹਨ। 

ਐਮਐਸ ਵਰਡ ਵਿੱਚ ਕਾਫੀ ਸਾਰੇ ਫੀਚਰ ਹਨ ਜਿਨਾਂ ਨਾਲ ਕਿਸ ਡਾਕੂਮੈਂਟ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਸਕਦਾ ਹੈ। ਇਸ ਵਿੱਚ ਫਾਈਲਾਂ ਨੂੰ ਸੇਵ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਸ਼ੇਅਰ ਵੀ ਕੀਤਾ ਜਾ ਸਕਦਾ ਹੈ।

ਜਿਵੇਂ ਕਿ ਕੋਈ ਵਿਆਕਤੀ ਕਿਤਾਬ ਲਿਖਣਾ ਚਾਹੁੰਦਾ ਹੈ ਤਾਂ ਐਮ ਐਸ ਵਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਤਾਬ ਨੂੰ ਲਿਖਿਆ ਜਾ ਸਕਦਾ ਹੈ, ਪੇਜਾਂ ਦੀ ਨੰਬਰਿੰਗ ਕੀਤੀ ਜਾ ਸਕਦੀ ਹੈ।  ਪੈਰਾਗਰਾਫ ਬਣਾਏ ਜਾ ਸਕਦੇ ਹਨ। 

ਅੱਖਰਾਂ ਦੇ ਸਟਾਈਲ ਜਾਂ ਉਹਨਾਂ ਦੇ ਆਕਾਰ ਨੂੰ ਵੱਧ ਘੱਟ ਕੀਤਾ ਜਾ ਸਕਦਾ ਹੈ। ਕਿਤਾਬ ਲਈ ਪੇਜ ਦਾ ਮਾਰਜਨ ਵੀ ਸੈੱਟ ਕੀਤਾ ਜਾ ਸਕਦਾ ਹੈ। 

ਐਮ ਐਸ ਵਰਡ ਵਿੱਚ ਦਸਤਾਵੇਜਾਂ ਤੋਂ ਇਲਾਵਾ ਤੁਸੀਂ ਟੇਬਲ, ਚਾਰਟ, ਗ੍ਰਾਫ ਆਦਿ ਨੂੰ ਆਸਨੀ ਨਾਲ ਬਣਾ ਸਕਦੇ ਹੋਂ ਕਿਸੇ ਵੀ ਫੋਟੋ ਨੂੰ ਐਡ ਕੀਤਾ ਜਾ ਸਕਦਾ ਹੈ। ਦਸਤਾਵੇਜਾਂ ਨੂੰ ਸੁੰਦਰ ਬਣਾਉਣ ਲਈ ਫਾਰਮੈਟ ਟੂਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।


ਐਮ ਐਸ ਵਰਡ ਦੀਆਂ ਫਾਈਲਾਂ ਨੂੰ ਸੇਵ ਤਾਂ ਕਰ ਹੀ ਸਕਦੇ ਹੋਂ ਤੇ ਨਾਲ ਹੀ ਪਹਿਲਾਂ ਸੇਵ ਕੀਤੀਆਂ ਵਰਡ ਦੀਆਂ ਫਾਈਲਾਂ ਨੂੰ ਦੁਬਾਰਾ ਖੋਲ੍ਹ ਸਕਦੇ ਹੋਂ ਉਹਨਾਂ ਨੂੰ ਐਡਿਟ ਕਰ ਸਕਦੇ ਹੋਂ ਅਤੇ ਦੁਬਾਰਾ ਤੋਂ ਸੇਵ ਕੀਤੀਆਂ ਜਾ ਸਕਦੀਆਂ ਹਨ।

ਐਮਐਸ ਵਰਡ ਦੀਆਂ ਫਾਈਲਾਂ ਨੂੰ ਤੁਸੀਂ ਕਿਸੇ ਹੋਰ ਫਾਰਮੈਟ ਵਿੱਚ ਵੀ ਸੇਵ ਕਰ ਸਕਦੇ ਹੋਂ ਜਿਵੇਂ ਪੀਡੀਐਫ, ਜੇਪੀਜੀ ਫਾਈਲ, ਵਰਡਪੈਡ, ਐਚਟੀਐਮਐੱਲ, ਨਿਊ ਵਰਜਨ ਅਤੇ ਹੋਰ ਫਾਈਲ ਫਾਰਮੈਂਟ ਵਿੱਚ ਬਦਲ ਸਕਦੇ ਹੋਂ ਸੇਵ ਕਰ ਸਕਦੇ ਹੋਂ।

ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਐੱਮ ਐਸ ਵਰਡ ਨੂੰ ਲਿਖਣ, ਟੈਕਸਟ ਨੂੰ ਐਡਿਟ ਕਰਨ, ਸੰਪਾਦਿਤ ਕਰਨ, ਫੌਂਟ ਦੇ ਸਾਈਜ ਨੂੰ ਵਧਾਉਣਾ-ਘਟਾਉਣਾ, ਸਾਟੀਲ ਨੂੰ ਬਦਲਣਾ, ਪੈਰਾ ਗ੍ਰਾਫ ਵਿੱਚ ਲਿਖਣਾ, ਕਿਸੇ ਵੀ ਤਰ੍ਹਾਂ ਦੀ ਬੁੱਕ ਨੂੰ ਤਿਆਰ ਕਰਨਾ, ਪੇਜਾਂ ਦੀ ਨੰਬਰਿੰਗ ਕਰਨੀ, ਰੀ ਰਾਈਟ ਕਰਨਾ ਅਤੇ ਵਰਡ ਟਾਕੂਮੈਂਟ ਦਾ ਪ੍ਰਿੰਟ ਵੀ  ਲੈ ਸਕਦੇ ਹੋਂ। ਉਸਨੂੰ ਜਿਆਦਾਤਰ ਦਫਤਰਾਂ, ਇਸਟੀਚਿਊਟਾਂ ਅਤੇ ਘਰੇਲੂ ਵਰਤੋਂ ਵਜੋਂ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। 

ਧੰਨਵਾਦ।


Post a Comment

0 Comments