MS Excel ਕੀ ਹੈ ਇਹ ਕਿਵੇਂ ਕੰਮ ਕਰਦਾ ਹੈ?
ਐਮ ਐੱਸ ਐਕਸਲ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ। ਇਸ ਵਿੱਚ ਟੇਬਲਾਂ ਨੂੰ ਬਣਾਇਆ ਜਾਂਦਾ ਹੈ। ਇਸ ਵਿੱਚ ਵੱਖ ਵੱਖ ਫਾਰਮੂਲੇ ਲਗਾਏ ਜਾ ਸਕਦੇ ਹਨ ਜਿਸ ਨਾਲ ਗਣਨਾ ਕਰਨਾ ਆਸਾਨ ਹੋ ਜਾਂਦਾ ਹੈ।
ਇਹ ਵਿਦਿਆਰਥੀਆ, ਬਿਜਨੈਸ ਪ੍ਰੋਫੈਸ਼ਨਲ, ਕਰਮਚਾਰੀਆਂ ਆਦਿ ਲਈ ਬਹੁਤ ਉਪਯੋਗੀ ਹੈ। ਗਣਨਾ ਕਰਨ ਦੇ ਨਾਲ ਨਾਲ ਇਸ ਰਾਹੀ ਡੈਟਾ ਡਿਸਪਲੇ ਕਰਨਾ, ਸੂਚੀਆਂ ਬਣਾਉਣਾ, ਚਾਰਟ, ਗ੍ਰਾਫ ਆਦਿ ਨੂੰ ਬਨਾਉਣਾ ਬਹੁਤ ਆਸਾਨ ਹੈ ਤੇ ਸੰਭਵ ਹੈ।
ਐਕਸਲ ਦੇ ਹੇਠ ਲਿਖੇ ਮੁੱਖ ਗੁਣ ਹਨ-
1.ਗਣਿਤ : - ਐਕਸਲ ਵਿੱਚ ਡਾਟਾ ਉਪਰ ਗਣਿਤਕ ਫਾਰਮੂਲੇ ਲਗਾਏ ਜਾ ਸਕਦੇ ਹਨ ਉਦਾਹਰਨ ਵਜੋਂ ਜਿਵੇਂ ਐਡਿਸਨ, ਸਬਸਟੈਰਕਸਨ, ਡਿਵਾਈਡੇਸ਼ਨ ਅਤੇ ਮਲਟੀਪਲਾਕੇਸ਼ਨ ਆਦਿ ਵੱਖ ਵੱਖ ਫਾਰਮੂਲਿਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਜਿਸ ਨਾਲ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਜਾਂਦਾ ਹੈ।
ਸੂਚੀਆਂ ਬਣਾਉਣਾ :- ਐਕਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਡਾਟੇ ਨੂੰ ਸਟੋਰ ਕੀਤਾ ਜਾ ਸਕਦਾ ਹੈ, ਟੇਬਲ ਬਣਾਏ ਜਾ ਸਕਦੇ ਹਨ। ਡਾਟੇ ਨੂੰ ਐਡਿਟ ਕੀਤਾ ਜਾ ਸਕਦਾ ਹੈ ਤੇ ਡਿਲੀਟ ਵੀ ਕੀਤਾ ਜਾ ਸਕਦਾ ਹੈ। ਸੂਚੀਆਂ ਦੇ ਮਾਪਦੰਡ ਵੀ ਸੈੱਟ ਕੀਤੇ ਜਾ ਸਕਦੇ ਹਨ ਤੇ ਡਾਟੇ ਨੂੰ ਇੱਕਠਾ ਕਰਕੇ ਸੂਚੀਆਂ ਬਣਾਈਆਂ ਜਾ ਸਕਦੀਆਂ ਹਨ।
ਫਾਰਮੂਲੇ :- ਐਕਸਲ ਵਿੱਚ, ਤੁਸੀਂ ਵੱਖ ਵੱਖ ਫਾਰਮੂਲੇ ਵਰਤ ਕੇ ਕਿਸੇ ਕਿਸਮ ਦੀ ਗਣਨਾ ਕਰ ਸਕਦੇ ਹੋਂ। ਉਦਾਹਰਨ ਵਜੋਂ ਜਿਵੇਂ ਕਿ A1-B1 ਦੋ ਸੈੱਲਾਂ ਨੂੰ ਸਬਟੈਕਟ ਕਰਨ ਦਾ ਕੰਮ ਕਰਦਾ ਹੈ। ਤੁਸੀਂ ਕਿਸੇ ਵੀ ਫਾਰਮੂਲੇ ਨੂੰ ਆਪਣੇ ਹਿਸਾਬ ਨਾਲ ਕਦੋਂ ਵੀ ਚੇਂਜ ਕਰ ਸਕਦੇ ਹੋਂ।
ਚਾਰਟ ਤੇ ਗ੍ਰਾਫ :- ਐਕਸਲ ਦੇ ਵਿੱਚ ਤੁਹਾਨੂੰ ਵੱਖ ਵੱਖ ਚਾਰਟ ਦਿਖਾਈ ਦਿੰਦੇ ਹਨ ਜਿਵੇਂ ਪਾਈ ਚਾਰਟ, ਸਾਰੇਂਡਰ ਚਾਰਟ, ਸਟੇਕਡ ਚਾਰਟ ਆਦਿ ਇਹਨਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਡਾਟੇ ਨੂੰ ਇੱਕ ਪ੍ਰਾਜੈਨਟੇਸ਼ਨ ਦੀ ਤਰ੍ਹਾਂ ਸਹੀ ਤਰੀਕੇ ਨਾਲ ਦਿਖਾ ਸਕਦੇ ਹੋਂ।
ਐਕਸਲ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਅਜਿਹੇ ਫੀਚਰ ਵੀ ਮਿਲਦੇ ਹਨ ਜਿਨਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਐਕਸਲ ਸ਼ੀਟ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰ ਸਕਦੇ ਹੋਂ।
ਮਰਜ ਕਰਨਾ ਜਾਂ ਸਪਲਿਟ ਕਰਨਾਂ:- ਐਕਸਲ ਦੇ ਵਿੱਚ ਤੁਸੀਂ ਸੈਲਜ ਨੂੰ ਜੋੜ ਸਕਦੇ ਹੋਂ ਮਤਲਬ ਮਲਟੀਪਲ ਸੈੱਲ ਨੂੰ ਮਰਜ ਕਰਕੇ ਉਸਦਾ ਇੱਕ ਸੈੱਲ ਬਣਾ ਬਣਾ ਸਕਦੇ ਹੋਂ। ਜਰੂਰਤ ਪੈਣ ਤੇ ਉਸਨੂੰ ਫਿਰ ਤੋਂ ਤੋੜ ਕੇ ਸਪਲਿਟ ਕਰਕੇ ਫਿਰ ਤੋਂ ਉਸ ਸੈੱਲ ਨੂੰ ਦੁਬਾਰਾ ਵੱਖ ਵੱਖ ਸੈੱਲ ਵਿੱਚ ਵਿਭਾਜਿਤ ਕਰ ਸਕਦੇ ਹੋਂ।
ਪਰਵਿਊ:- ਐਕਸਲ ਦੇ ਵਿੱਚ ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋਂ ਕਿ ਤੁਹਾਡੇ ਪੇਜ ਦੀ ਦਿੱਖ (ਪਰਵਿਊ) ਕਿਵੇਂ ਹੈ। ਤਾਂ ਤੁਸੀਂ ਪ੍ਰਿੰਟ ਦੀ ਆਪਸ਼ਨ ਤੇ ਕਰਸਰ ਨੂੰ ਹੋਲਡ ਕਰਕੇ ਫਿਰ ਪਰਵਿਊ ਆਪਸ਼ਨ ਤੇ ਕਲਿੱਕ ਕਰਕੇ ਪੂਰੇ ਪੇਜ ਦਾ ਪਰਿਵਊ ਦੇਖ ਸਕਦੇ ਹੋਂ। ਜਿਹੜਾ ਏਰੀਆਂ ਤੁਹਾਨੂੰ ਪੇਜ ਉਪਰ ਡਿਸਪਲੇ ਹੋਵੇਗਾ ਉਹ ਤੁਹਾਡੇ ਪੇਜ ਉਪਰ ਪ੍ਰਿੰਟ ਦੇ ਜੋਗ ਹੋਵੇਗਾ।
ਪ੍ਰਿੰਟ:- ਐਕਸਲ ਤੁਹਾਨੂੰ ਆਪਣੇ ਡਾਕੂਮੈਂਟ ਆਪਣੇ ਡਾਟਾ ਜਾਂ ਆਪਣੇ ਉਸ ਟੇਬਲ ਨੂੰ ਜਿਹੜਾ ਤੁਸੀਂ ਐਕਸਲ ਦੀ ਸਪਰੈੱਡ ਸ਼ੀਟ ਉਪਰ ਬਣਾਇਆ ਹੈ ਉਸਨੂੰ ਪ੍ਰਿੰਟ ਕਰਨ ਦੀ ਇਜਾਜਤ ਦਿੰਦਾ ਹੈ। ਤੁਸੀਂ ਐਕਸਲ ਦੀ ਸ਼ੀਟ ਵਿੱਚ ਤਿਆਰ ਕੀਤੇ ਆਪਣੇ ਕੰਮ ਨੂੰ ਹਾਰਡ ਕਾਪੀ ਦੇ ਰੂਪ ਵਿੱਚ ਪ੍ਰਿੰਟ ਕਰ ਸਕਦੇ ਹੋਂ।
ਸੰਖੇਪ ਵਿੱਚ ਕਿਹਾ ਜਾਵੇ ਤਾਂ ਐਕਸਲ ਇੱਕ ਤਰ੍ਹਾਂ ਦੀ ਆਜਿਹੀ ਸ਼ੀਟ ਹੁੰਦੀ ਹੈ ਜਿਸ ਵਿੱਚ ਖਾਕੇ (ਟੇਬਲ) ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚ ਡਾਟਾ ਨੂੰ ਭਰਿਆ ਜਾਂਦਾ ਹੈ। ਉਸ ਡਾਟੇ ਦੀ ਗਣਨਾ ਕੀਤੀ ਜਾ ਸਕਦੀ ਹੈ। ਗ੍ਰਾਫ, ਚਾਰਟ ਜਾਂ ਸੂਚੀਆਂ ਨੂੰ ਬਣਾਇਆ ਜਾ ਸਕਦਾ ਹੈ। ਡਾਟੇ ਨੂੰ ਸਗੰਠਿਤ ਵੀ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਐਕਸਲ ਦਫਤਰਾਂ, ਇਸਟੀਚਿਊਟਾਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਨੂੰ ਸਰਲ ਤਰੀਕੇ ਨਾਲ ਕਰਨ ਤੇ ਬਿਜਨੈੱਸ ਸਬੰਧੀ ਅੰਕੜੇ ਬਣਾਉਣ ਵਿੱਚ ਮੱਦਦ ਕਰਦਾ ਹੈ।
ਧੰਨਵਾਦ।
0 Comments