Introduction of Microsoft PowerPoint- ਮਾਈਕਰੋਸਾਫਟ ਪਾਵਰਪੁਆਂਇੰਟ ਜਾਣ-ਪਹਿਚਾਣ- inpunjabi-readlearn
ਮਾਈਕਰੋਸਾਫਟ ਪਾਵਰ ਪੁਆਇੰਡ ਦੀ ਖੋਜ ਮਾਈਕਰੋਸਾਫਟ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਹੈ। ਇਸਨੂੰ ਇੱਕ ਸ਼ਕਤੀਸ਼ਾਲੀ ਪ੍ਰਾਜੈਨਟੇਸ਼ਨ ਸਾਫਟਵੇਰ ਵਜੋਂ ਜਾਣਿਆ ਜਾਂਦਾ ਹੈ। ਇਸਨੂੰ ਵੱਖ ਵੱਖ ਅਦਾਰਿਆਂ ਜਿਵੇਂ ਸਕੂਲਾਂ, ਕਾਲਜਾਂ, ਵਪਾਰਿਕ ਅਦਾਰੇ, ਵਿਅਕਤੀਆਂ ਅਤੇ ਵੱਖ ਵੱਖ ਸੰਸਥਾਵਾਂ ਦੁਆਰਾ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰਾਜੈਨਟੇਸ਼ਨ ਨੂੰ ਸਹੀ ਢੰਗ ਨਾਲ ਬਣਾਉਣ ਅਤੇ ਉਸਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਕੰਮ ਕਰਦਾ ਹੈ।
ਇਸਦਾ ਇੰਟਰਫੇਸ ਬਹੁਤ ਹੀ ਆਸਾਨ ਤੇ ਸਰਲ ਹੈ ਪਰ ਇਸ ਦੀਆਂ ਵਿਆਪਕ ਵਿਸ਼ਸ਼ਤਾਵਾਂ ਅਤੇ ਇਸ ਵਿੱਚ ਕੰਮ ਕਰਨ ਦੇ ਆਸਾਨ ਤਰੀਕੇ ਪਾਵਰਪੁਆਇੰਟ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਇਹ ਯੂਜਰ ਵੱਲੋਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਮੱਦਦ ਕਰਦਾ ਹੈ।
ਆਉ ਦੇਖਦੇ ਹਾਂ ਕਿ ਪਾਵਰਪੁਇੰਟ ਦੀਆਂ ਕਿਹੜੀਆਂ ਮੁੱਖ ਵਿਸ਼ਸ਼ਤਾਵਾਂ ਹਨ ਜੋ ਇਸਨੂੰ ਹੋਰ ਵੀ ਦਿਲਚਸਪ ਬਣਾਉਂਦੀਆਂ ਹਨ-
ਪਾਵਰਪੁਆਂਇੰਟ ਨਾਲ ਸ਼ੁਰੂਆਤ ਕਰਨਾ
1.1 ਇੰਸਟਾਲੇਸ਼ਨ ਅਤੇ ਸਿਸਟਮ ਜਰੂਰਤਾਂ (Installation and system requirement) - ਪਾਵਰ ਪੁਆਇੰਟ ਨੂੰ ਕਿਸੇ ਵੀ ਕੰਪਿਊਟਰ ਸਿਸਟਮ ਵਿੱਚ ਚਲਾਉਣ ਜਾਂ ਰਨ ਕਰਨ ਲਈ ਸਿਸਟਮ ਵਿੱਚ ਇਸਨੂੰ ਇਸਟਾਲ ਕਰਨ ਲਈ ਤੁਹਾਡੇ ਕੰਪਿਊਟਰ ਸਿਸਟਮ ਦੀ ਸਮਰੱਥਾ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਕੰਪਿਊਟਰ ਸਿਸਟਮ ਵਿੱਚ ਇਸਨੂੰ ਇਸਟਾਲ ਕਰਨ ਦੀ ਯੋਗਤਾ ਹੈ ਤਾਂ ਇਹ ਇਸਟਾਲ ਹੋ ਜਾਵੇਗਾ।
1.2 ਇੰਟਰਫੇਸ ਅਤੇ ਨੈਵੀਗੇਸ਼ਨ (Interface and navigation): - ਪਾਵਰਪੁਆਇੰਟ ਦੇ ਇੰਸਟਾਲ ਹੋਣ ਤੇ ਤੁਹਾਨੂੰ ਇਸਦਾ ਇੰਟਰਫੇਸ ਦਿਖਾਈ ਦਿੰਦਾ ਹੈ ਜਿਸ ਵਿੱਚ ਸਰਚ, ਇਸਦਾ ਰਿਬਨ, ਟੈਬਾਂ ਅਤੇ ਵੱਖ ਵੱਖ ਟੂਲਜ ਸਮੇਤ ਤੁਹਾਨੂੰ ਨੈਵੀਗੇਟ ਕਰਨ ਅਤੇ ਇਸਨੂ ਚਲਾਉਣ ਲਈ ਸੁਝਾਆ ਵੀ ਦੇਖਣ ਲਈ ਮਿਲਦੇ ਹਨ।
Presentations ਨੂੰ ਕਿਵੇਂ ਬਣਾਇਆ ਜਾਂਦਾ ਹੈ।
ਪਾਵਰਪੁਆਇੰਟ ਵਿੱਚ ਪ੍ਰਜੈਨਟੇਸ਼ਨ ਬਣਾਉਣ ਲਈ ਸਲਾਈਡਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਐਮ ਐਸ ਵਰਡ ਵਿੱਚ ਪੇਜ ਦੇਖਦੇ ਹੋਂ ਉਸੇ ਤਰ੍ਹਾਂ ਪਾਵਰਪੁਆਇੰਟ ਵਿੱਚ ਸਲਾਈਡਾਂ ਹੁੰਦੀਆਂ ਹਨ। ਪੇਜ ਨੂੰ ਸਲਾਈਡ ਵਜੋੰ ਵਰਤਿਆ ਜਾਂਦਾ ਹੈ। ਇਸ ਵਿੱਚ ਤੁਸੀਂ ਫੋਟੋਆਂ, ਟੈਕਸਟ, ਵੀਡੀਓ, ਆਡੀਓ ਨੂੰ ਵਰਤ ਕੇ ਅਤੇ ਇਸ ਵਿੱਚ ਬਹੁਤ ਸਾਰੇ ਐਨੀਮੇਸ਼ਨ ਵੀ ਯੂਜ ਕਰਨ ਲਈ ਮਿਲਦੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਆਪਣੀ ਪ੍ਰਜੈਨਟੇਸ਼ਨ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹੋਂ।
ਹੇਠਾਂ ਦਿੱਤੇ ਸਟੈਪਸ ਨੂੰ ਫਾਲੋ ਕਰਕੇ ਕਿਸੇ ਵੀ ਤਰ੍ਹਾਂ ਦੀ ਪ੍ਰਜੈਨਟੇਸ਼ਨ ਬਣਾਈ ਜਾ ਸਕਦੀ ਹੈ-
1.1 ਨਵੀਂ ਪ੍ਰਜੈਨਟੇਸ਼ਨ ਬਣਾਉਣਾ : ਨਵੀਂ ਪ੍ਰਜੇਨਟੇਸ਼ਨ ਬਣਾਉਣ ਲਈ ਮੀਨੂੰ ਬਾਰ ਉਪਰ ਤੁਹਾਨੂੰ ਫਾਈਲ ਦੀ ਆਪਸ਼ਨ ਮਿਲੇਗੀ। ਇਸ ਫਾਈਲ ਦੀ ਆਪਸ਼ਨ ਉਪਰ ਕਲਿੱਕ ਕਰਕੇ ਤੁਸੀ ਨਿਊ ਸਲਾਈਡ ਵਾਲੇ ਆਫਸ਼ਨ ਨੂੰ ਚੂਜ ਕਰੋਂਗੇ ਤਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਲਾਈਡ ਦਿਖਾਈ ਦੇਵੇਗੀ। ਇਹ ਤੁਹਾਡੇ ਪ੍ਰੋਜੈਕਟ ਦੀ ਸ਼ੁਰੂਆਤ ਹੋਵੇਗੀ।
1.2 ਸਲਾਈਡ ਲੇਆਉਟ : ਕਿਸੇ ਸਲਾਈਡ ਦਾ ਲੇਆਉਟ ਬਦਲਣ ਦੇ ਲਈ ਮੀਨੂੰ ਬਾਰ ਦੇ ਉਪਰ ਡਿਜਾਈਨ ਵਾਲੀ ਆਪਸ਼ਨ ਤੇ ਕਲਿੱਕ ਕਰੋਂਗੇ ਤਾਂ ਤੁਹਾਨੂੰ ਲੇਆਉਟ ਸਬੰਧੀ ਬਹੁਤ ਸਾਰੇ ਟੈਪਲੇਟ ਦਿਖਾਈ ਦੇਣਗੇ ਜਿਨ੍ਹਾਂ ਵਿੱਚੋਂ ਕਿਸੇ ਵੀ ਟੈਪਲੇਟ ਤੇ ਕਲਿੱਕ ਕਰਕੇ ਉਸਨੂੰ ਆਪਣੀ ਪ੍ਰਜੈਨਟੇਸ਼ਨ ਵਿੱਚ ਵਰਤ ਸਕਦੇ ਹੋਂ।
2.3 ਟੈਕਸਟ ਨੂੰ ਐਡ ਕਰਨਾ ਅਤੇ ਡਲੀਟ ਕਰਨਾ : ਸਲਾਈਡ ਵਿੱਚ ਕਿਸੇ ਵੀ ਟੈਕਸਟ ਨੂੰ ਐਡ ਕੀਤਾ ਜ ਸਕਦਾ ਹੈ, ਜਾਂ ਤੁਸੀਂ ਟੈਕਸਟ ਨੂੰ ਟਾਈਪ ਕਰ ਸਕਦੇ ਹੋਂ। ਕਿਸੇ ਵੀ ਟੈਕਸਟ ਨੂ ਡਿਲੀਟ ਵੀ ਕੀਤਾ ਜਾ ਸਕਦਾ ਹੈ। ਇਸ ਟੈਕਸਟ ਦਾ ਰੰਗ ਆਕਾਰ, ਫੌਟ ਸਾਈਜ ਆਦਿ ਤੁਸੀਂ ਬਦਲ ਸਕਦੇ ਹੋਂ।
2.4 ਇਮੇਜ ਅਤੇ ਗ੍ਰਫਿਕਸ਼ ਨੂੰ ਐਡ ਕਰਨਾ : ਮੀਨੂੰ ਬਾਰ ਉਪਰ ਇਨਸਰਟ ਦੀ ਆਪਸ਼ਨ ਤੇ ਕਲਿੱਕ ਕਰਕੇ ਸਲਾਈਡ ਵਿੱਚ ਫੋਟੋਂਆ ਜਾਂ ਚਿੱਤਰਾਂ ਨੂੰ ਐਡ ਕਰਨਾ ਉਹਨਾਂ ਦੇ ਸਾਈਜ ਨੂੰ ਘਟਾਉਣ ਜਾਂ ਵਧਾਉਣਾ ਅਤੇ ਵੱਖ ਵੱਖ ਤਰ੍ਹਾਂ ਦੇ ਕਲਿੱਪਾਂ, ਆਈਕਨਾਂ ਅਤੇ ਹੋਰ ਗ੍ਰਾਫਿਕਸ ਐਲੀਮੈਂਟ ਨੂੰ ਸਲਾਈਡ ਦੇ ਵਿੱਚ ਸ਼ਾਮਲ ਕਰ ਸਕਦੇ ਹੋਂ।
2.5 ਟੈਂਪਲੇਟ ਅਤੇ ਥੀਮ ਦੀ ਵਰਤੋਂ:- ਪਾਵਰ ਪੁਆਇੰਟ ਵਿੱਚ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਬਹੁਤ ਸਾਰੇ ਟੈਂਪਲੇਟ ਅਤੇ ਥੀਮ ਦੇਖਣ ਨੂੰ ਮਿਲਦੇ ਹਨ, ਬੱਸ ਇੱਕ ਕਲਿੱਕ ਤੇ ਤੁਸੀਂ ਆਪਣੀ ਸਲਾਈਡ ਦੇ ਟੈਂਪਲੇਟ ਨੂੰ ਬਦਲ ਸਕਦੇ ਹੋਂ ਇਸਦੇ ਕਲਰ ਨੂੰ ਜਾਂ ਇਸਦੇ ਸਟਾਈਲ ਨੂੰ ਆਸਾਨੀ ਨਾਲ ਚੇਂਜ ਕੀਤਾ ਜਾ ਸਕਦਾ ਹੈ।
2.6 ਨਵੀਂ ਜਾਂ ਡੁਪਲੀਕੇਟ ਸਲਾਈਡ ਬਣਾਉਣਾ: ਜਦੋਂ ਇੱਕ ਸਲਾਈਡ ਤੁਸੀਂ ਬਣਾ ਲਈ ਉਸਦੇ ਹੇਠਾਂ ਹੋਰ ਵੀ ਸਲਾਈਡਜ ਦੀ ਲੋੜ ਪਵੇਗੀ। ਜਾਂ ਤਾਂ ਤੁਸੀਂ ਇਸੇ ਸਲਾਈਡ ਨੂੰ ਡੁਪਲੀਕੇਟ ਕਰ ਕੇ ਉਸਨੂੰ ਐਡਿਟ ਕਰ ਸਕਦੇ ਹੋਂ। ਜਾਂ ਫਿਰ ਨਵੀਂ ਸਲਾਈਡ ਨੂੰ ਲੈ ਸਕਦੇ ਹੋਂ। ਧਿਆਨ ਰਹੇ ਜਿਨੀਆਂ ਜਿਆਦਾ ਸਲਾਈਡਾਂ ਹੋਣਗੀਆਂ ਉਨੀ ਹੀ ਤੁਹਾਡੀ ਪ੍ਰਜੈਨਟੇਸ਼ਨ ਪ੍ਰਭਾਵਸ਼ਾਲੀ ਬਣੇਗੀ।
ਮਲਟੀਮੀਡੀਆ ਨਾਲ ਪ੍ਰਜੈਨਟੇਸ਼ਨ ਤਿਆਰ ਕਰਨਾ
3.1 ਆਡੀਓ ਨੂੰ ਐਡ ਕਰਨਾ ਅਤੇ ਫਾਰਮੈਟ ਕਰਨਾ : ਸਲਾਈਡਾਂ ਵਿੱਚ ਆਡੀਓ ਨੂੰ ਜੋੜਿਆ ਜਾ ਸਕਦਾ ਹੈ, ਉਸਦੀ ਸੈਟਿੰਗ ਕੀਤੀ ਜਾ ਸਕਦੀ ਹੈ, ਉਸਦੀ ਆਵਾਜ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ।
3.2 ਵੀਡੀਓ ਐਡ ਕਰਨਾ : ਕਿਸ ਕਿਸਮ ਦੀ ਵੀਡੀਓ ਨੂੰ ਸਲਾਈਡ ਦੇ ਵਿੱਚ ਐਡ ਕੀਤਾ ਜਾ ਸਕਦਾ ਹੈ ਜਿਸ ਨਾਲ ਪ੍ਰਜੈਨਟੇਸ਼ਨ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਵੀਡੀਓ ਨੂੰ ਐਮਬੈਡ ਕੀਤਾ ਜਾ ਸਕਦਾ ਹੈ।
3.3 ਐਨੀਮੇਸ਼ਨ ਅਤੇ ਇਫੈਕਟ ਲਗਾਉਣਾ: ਕਿਸੇ ਵੀ ਟੈਕਸਟ ਉਪਰ ਜਾਂ ਕਿਸੇ ਵੀ ਇਮੇਜ ਉਪਰ ਵੱਖ ਵੱਖ ਤਰ੍ਹਾਂ ਦੇ ਇਫੈਕਟ ਜਾਂ ਐਨੀਮੇਸ਼ਨ ਲਗਾਏ ਜਾ ਸਕਦੇ ਹਨ। ਇਸ ਦੇ ਲਈ ਤੁਹਾਨੂੰ ਮੀਨੂੰ ਬਾਰ ਦੇ ਉਪਰ ਉਪਰ ਐਨੀਮੇਸ਼ਨ ਦੀ ਆਪਸ਼ਨ ਮਿਲ ਜਾਂਦੀ ਹੈ। ਪਹਿਲਾਂ ਉਸ ਟੈਕਸਟ ਜਾਂ ਫੋਟੋ ਨੂੰ ਸਲੈਕਟ ਕਰੋ ਜਿਸ ਉਪਰ ਤੁਸੀਂ ਐਨੀਮੇਸ਼ਨ ਲਗਾਉਣਾ ਹੈ ਫਿਰ ਤੁਹਾਨੂੰ ਬਹੁਤ ਸਾਰੇ ਐਨੀਮੇਸ਼ਨ ਡਿਸਪਲੇ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਐਨੀਮੇਸ਼ਨ ਆਪਣੀ ਸਲਾਈਡ ਦੇ ਵਿੱਚ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋਂ।
ਸਲਾਈਡਜ ਸ਼ੋਅ ਕਰਨਾ: ਜਦੋਂ ਉਪਰੋਕਤ ਟੂਲਜ ਦੀ ਵਰਤੋਂ ਕਰਕੇ ਇੱਕ ਪ੍ਰਜੈਨਟੇਸ਼ਨ ਤਿਆਰ ਕਰ ਲਈ ਤਾਂ ਫਿਰ ਇਹ ਜਰੂਰੀ ਹੈ ਕਿ ਤੁਸੀਂ ਉਸਨੂੰ ਪਲੇ ਕਰੋਂ ਅਤੇ ਦੇਖੋਂ ਕਿ ਉਸ ਵਿੱਚ ਕੋਈ ਘਾਟ ਜਾਂ ਉਣਤਾਈਆਂ ਤਾਂ ਨਹੀਂ ਰਹਿ ਗਈਆਂ। ਚੰਗੀ ਤਰ੍ਹਾਂ ਚੈੱਕ ਕਰੋ ਕਿਉਂਕਿ ਇਹ ਪ੍ਰਜੈਨਟੇਸ਼ਨ ਨਾਲ ਹੀ ਤੁਹਡੇ ਕੰਮ ਦੀ ਕਾਰਜਕੁਸ਼ਲਤਾ ਦਾ ਪਤਾ ਚੱਲੇਗਾ।
ਆਪਣੀ ਪ੍ਰਜੈਨਟੇਸ਼ਨ ਨੂੰ ਸ਼ੇਅਰ ਕਰਨਾ
ਹੁਣ ਸਲਾਈਡ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਚੰਗੀ ਤਰ੍ਹਾਂ ਚੈੱਕ ਵੀ ਕਰ ਲਈ ਹੈ। ਹੁਣ ਇਸਨੂੰ ਸ਼ੇਅਰ ਕਰਨਾ ਚਾਹੁੰਦੇ ਹੋਂ ਤਾਂ ਸ਼ੋਸ਼ਲ ਮੀਡੀਆ ਦੇ ਕਿੰਨੇ ਸਾਰੇ ਪਲੈਟਫਾਰਮ ਹਨ ਤੁਸੀਂ ਉਹਨਾਂ ਉਪਰ ਸ਼ੇਅਰ ਕਰ ਕੇ ਆਪਣੇ ਬਿਜਨੈਸ ਨੂੰ ਪ੍ਰੈਜੇਂਟ ਕਰ ਸਕਦੇ ਹੋਂ ਆਪਣੇ ਪ੍ਰਡਕਟਾਂ ਦੀ ਜਾਣਕਾਰੀ ਦੇ ਸਕਦੇ ਹੋਂ।
ਸੰਖੇਪ ਵਿੱਚ, ਮਾਈਕਰੋਸਾਫਟ ਪਾਵਰਪੁਆਂਇੰਟ ਇੱਕ ਮਾਕਰੋਸਾਫਟ ਪਾਵਰ ਕਾਰੋਪਰੇਸ਼ਨ ਦੁਆਰਾ ਵਿਕਸਿਤ ਕੀਤਾ ਗਿਆ ਇੱਕ ਸ਼ਕਤੀਸ਼ਾਲੀ ਸ਼ਾਫਟਵੇਅਰ ਹੈ ਜਿਸਦੀ ਮੱਦਦ ਨਾਲ ਕਿਸੇ ਵੀ ਤਰ੍ਹਾਂ ਦੀ ਪ੍ਰਭਾਵਸ਼ਾਲੀ ਪ੍ਰਾਜੈਨਟੇਸ਼ਨ ਤਿਆਰ ਕੀਤੀ ਜਾ ਸਕਦੀ ਹੈ। ਕਿਸੇ ਵੀ ਬਿਜਨੈੱਸ ਨੂੰ ਇਸਦੇ ਸਲਾਈਡ ਸ਼ੋਅ ਰਾਹੀਂ ਪ੍ਰੈਜੈਂਟ ਕਰਕੇ ਵਧਾਇਆ ਜਾ ਸਕਦਾ ਹੈ।
0 Comments