ਕੋਰਲ ਡਰਾਅ ਸ਼ੂਟ ਇੱਕ ਪਾਵਰਫੁੱਲ ਗ੍ਰਾਫਿਕ ਡਿਜਾਈਨਿੰਗ ਟੂਲ ਹੈ
Corel Draw ਇੱਕ ਵੱਡਾ ਗ੍ਰਾਫਿਕਸ ਸਾਫਟਵੇਅਰ ਹੈ। ਜਿਸ ਵਿੱਚ ਡਿਜਾਈਨਿੰਗ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਟੂਲ ਮਿਲਦੇ ਹਨ। ਇਹ ਸਾਫਟਵੇਅਰ ਵੱਖ ਵੱਖ ਵਿਅਕਤੀਆਂ ਜਿਵੇਂ ਕਲਾਕਾਰਾਂ, ਡਿਜਾਈਨਰਾਂ, ਪ੍ਰੋਫੈਸ਼ਨਲ ਡਿਜਾਈਨਰਾਂ ਲਈ ਸ਼ਾਨਦਾਰ ਗ੍ਰਫਿਕਸ ਬਣਾਉਣ ਜਿਵੇਂ ਚਿੱਤਰਾਂ, ਗ੍ਰਾਫ, ਲੇਆਉਟ ਆਦਿ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਫਟਵੇਅਰ ਹੈ। ਇਸ ਸਾਫਟਵੇਅਰ ਨੂੰ ਵੱਡੇ ਪੱਧਰ ਤੇ ਵਰਤਿਆ ਜਾਂ ਰਿਹਾ ਹੈ।
ਇਸ ਆਰਟੀਕਲ ਵਿੱਚ ਅਸੀਂ ਕੋਰਲ ਡਰਾਅ ਗਰਾਫਿਕ ਸ਼ੂਟ ਦੀ ਵਿਸ਼ਥਾਰ ਸਾਹਿਤ ਵਿਆਖਿਆ ਕਰਾਂਗੇ ਜਿਵੇਂ ਕਿ ਇਸਦੀਆਂ ਵਿਸ਼ੇਸ਼ਤਾਵਾਂ, ਇਸਦੇ ਲਾਭ ਅਤੇ ਇਸ ਦੁਆਰਾ ਤਿਆਰ ਕੀਤੇ ਗਈਆਂ ਵੱਖ ਵੱਖ ਐਪਲੀਕੇਸ਼ਨਾਂ ਕੀ ਹਨ।
ਕੋਰਲ ਡਰਾਅ ਗ੍ਰਾਫਿਕ ਸ਼ੂਟ ਇੱਕ ਪਾਵਰਫੁੱਲ ਡਿਜਾਈਨ ਕਰਨ ਵਾਲਾ ਸਾਫਟਵੇਅਰ ਹੈ ਜੋ ਯੂਜਰ ਨੂੰ ਚਿੱਤਰਾਂ, ਲੋਗੋ, ਪੋਸਟ, ਪਫਲੈਟ ਅਤੇ ਵੈੱਬ ਦੇ ਲਈ ਗ੍ਰਫਿਕਸ ਬਣਾਉਣ ਦੇ ਨਾਲ ਉਹਨਾਂ ਨੂੰ ਐਡਿਟ ਕਰਨ ਤੇ ਡਿਜਾਈਨਾਂ ਵਿੱਚ ਤਬਦੀਲੀਆਂ ਕਰਨ ਲਈ ਵਰਤਿਆ ਜਾਣ ਵਾਲਾ ਸਾਫਟਵੇਅਰ ਹੈ।
ਕੋਰਲ ਡਰਾਅ ਦਾ ਇੰਟਫੇਸ ਬਹੁਤ ਹੀ ਸਰਲ ਅਤੇ ਆਸਾਨ ਹੈ ਜਿਹੜਾ ਯੂਜਰ ਇਸਨੂੰ ਦੇਖਦਾ ਹੈ ਤਾਂ ਉਸਨੂੰ ਇਸਦੇ ਟੂਲਜ ਨੂੰ ਸਮਝਣ ਵਿੱਚ ਜਿਆਦਾ ਸਮਾਂ ਨਹੀਂ ਲੱਗਦਾ। ਉਹ ਇਸ ਸਾਫਟਵੇਅਰ ਰਾਹੀਂ ਉੱਚ ਕੁਵਾਲਟੀ ਵਾਲੇ ਡਿਜਾਈਨ ਤਿਆਰ ਕਰ ਸਕਦਾ ਹੈ।
ਕੋਰਲ ਡਰਾਅ ਦੀਆਂ ਹੋਰ ਵਿਸ਼ੇਸ਼ਤਾਵਾਂ ਤੋਂ ਬਿਨਾਂ ਇਸ ਵਿੱਚ ਵੈਕਟਰ ਫਾਈਲਾਂ ਬਣਾਈਆਂ ਜਾ ਸਕਦੀਆਂ ਹਨ। ਵੈਕਟਰ ਫਾਈਲਾਂ ਦੀ ਗੁਣਵੱਧਤਾ ਜਿਆਦਾ ਹੁੰਦੀ ਹੈ।
ਵੈਕਟਰ ਫਾਈਲ ਕੀ ਹੁੰਦੀ ਹੈ?
ਕੋਰਲ ਡਰਾਅ ਵਿੱਚ ਕਿਸੇ ਵੀ ਡਿਜਾਈਨ ਦੀ ਵੈਕਟਰ ਫਾਈਲ ਬਣਾਈ ਜਾ ਸਕਦੀ ਹੈ। ਇਹ ਵੈਕਟਰ ਫਾਈਲ ਦੇ ਪਿਕਸਲ ਨਹੀਂ ਫਟਦੇ ਭਾਵੇਂ ਉਸ ਡਿਜਾਈਨ ਨੂੰ ਤੁਸੀਂ ਇੱਕ ਛੋਟੇ ਸਟਿੱਕਰ ਵਜੋਂ ਵਰਤ ਲਵੋਂ ਚਾਹੇ ਉਸਨੂੰ ਪੂਰੇ ਸਟੇਡੀਅਮ ਤੇ ਲਗਾ ਦੇਵੋਂ। ਜਿਸਦਾ ਆਕਾਰ ਬਹੁਤ ਵੱਡਾ ਹੁੰਦਾ ਹੈ। ਸੇਮ ਫਾਈਲ ਦੇ ਪਿਕਸਲ ਉਸਨੂੰ ਵੱਡੇ ਵੱਡੇ ਬੇਨਰ ਬਣਾਉਣ ਤੇ ਵੀ ਫਟਦੇ ਨਹੀਂ। ਸੋ ਵੈਕਟਰ ਫਾਈਲ ਨੂੰ ਤੁਸੀਂ ਕੋਰਲ ਡਰਾਅ ਵਿੱਚ ਬਣਾ ਸਕਦੇ ਹੋ।
ਕੋਰਲ ਡਰਾਅ ਵਿੱਚ ਤੁਹਾਨੂੰ ਵੱਖ ਵੱਖ ਲੇਆਉਟ ਮਿਲ ਜਾਂਦੇ ਹਨ ਜਿਵੇਂ ਕਿ ਮੇਨ ਐਪਲੀਕੇਸ਼ਨ, ਕੋਰਲ ਫੋਟੋ-ਪੇਂਟ, ਕੋਰਲ-ਫੌਂਟ ਮੈਨੇਜਰ, ਕੋਰਲ ਕਨੈਕਟ, ਕੈਰਲ ਕੈਪਚਰ, ਸਕਰੀਨ ਕੈਪਚਰ ਟੂਲ ਆਦਿ ਸ਼ਾਮਿਲ ਹਨ। ਜਿਨਾਂ ਦੀ ਮੱਦਦ ਨਾਲ ਇੱਕ ਪ੍ਰਭਾਵਸ਼ਾਲੀ ਡਿਜਾਈਨ ਤਿਆਰ ਕੀਤੀ ਜਾ ਸਕਦੇ ਹਨ।
ਇਹ ਐਪਲੀਕੇਸ਼ਨਾਂ ਸਹਿਜੇ ਹੀ ਇਕੱਠੇ ਕੰਮ ਕਰਦੀਆਂ ਹਨ, ਉਪਭੋਗਤਾਵਾਂ ਨੂੰ ਇੱਕ ਸੰਪੂਰਨ ਡਿਜ਼ਾਈਨ ਬਣਾਉਣ ਵਿੱਚ ਮੱਦਦ ਕਰਦੀਆਂ ਹਨ।
ਇਸਦੇ ਟੂਲ ਐਡਵਾਂਸ ਕਲਰ ਮੈਨੇਜਮੈਂਟ ਤੋਂ ਟਰਾਂਸਪੇਰੈਂਟ, ਕਿਸੇ ਫੌਂਟ ਜਾਂ ਕਿਸੇ ਓਪਜੈਕਟ ਨੂੰ ਸ਼ੈਡੋ ਵਰਗੇ ਇਫੈਕਟ ਲਗਾਉਣੇ ਅਤੇ ਇਹ ਸਾਫਟਵੇਅਰ ਤੁਹਾਡੀ ਕਰੀਏਟੀਵਿਟੀ ਨੂੰ ਸਾਰਥਿਕ ਤਰੀਕੇ ਨਾਲ ਪੇਸ਼ ਕਰਨ ਵਿੱਚ ਮੱਦਦ ਕਰਦਾ ਹੈ।
ਫੌਂਟ, ਕਲਿੱਪਆਰਟ ਅਤੇ ਟੈਂਪਲੇਟਾਂ ਦੀ ਇੱਕ ਵੱਡੀ ਲਾਈਬਰੇਰੀ ਇਸ ਵਿੱਚ ਸ਼ਾਮਿਲ ਕੀਤੀ ਗਈ ਹੈ ਜਿਸ ਨਾਲ ਡਿਜਾਈਨ ਵਿੱਚ ਵੱਖ ਵੱਖ ਫੌਂਟਸ ਨੂੰ ਲਿਖਣ ਤੇ ਉਨਾਂ ਦੇ ਸਟਾਈਲ ਨੂੰ ਚੇਂਜ ਕਰਨ ਵਿੱਚ ਮੱਦਦ ਕਰਦੀ ਹੈ।
ਵੈਬਸਾਈਟ ਬਣਾਉਣ ਵਿੱਚ ਮੱਦਦਗਾਰ
ਕੋਰਲ ਡਰਾਅ ਗ੍ਰਾਫਿਕ ਸੂਟ ਵੈੱਬਸਾਈਟਾਂ ਦੇ ਲੇਆਉਟ ਬਣਾਉਣ ਵਿੱਚ ਮੱਦਦਗਾਰ ਹੈ। ਜਿਵੇਂ ਇੱਕ ਮਿਸਤਰੀ ਮਕਾਨ ਬਣਾਉਣ ਤੋਂ ਪਹਿਲਾਂ ਨਕਸਾ ਦੇਖਦਾ ਹੈ ਤੇ ਫਿਰ ਉਸ ਨਕਸੇ ਦੇ ਹਿਸਾਬ ਨਾਲ ਹੀ ਮਕਾਨ ਬਣਦਾ ਹੈ ਕਿ ਕਿੱਥੇ ਕਿਚਨ, ਬਾਥਰੂਮ, ਖਿੜਕੀਆਂ, ਡਰਾਇਂਗ ਰੂੰਮ ਜਾਂ ਫਿਰ ਲਿਵਿੰਗ ਰੂਮ ਕਿੱਥੇ ਕਿੱਥੇ ਬਣਾਉਣੇ ਹਨ। ਇਸੇ ਤਰ੍ਹਾਂ ਵੈੱਬ ਡਿਵਾਲਪਰ ਕਿਸੇ ਵੈੱਬਸਾਈਟ ਨੂੰ ਡਿਵਾਲਪ ਕਰਨ ਤੋਂ ਪਹਿਲਾਂ ਇਸਦਾ ਇੱਕ ਲੇਆਉਟ ਤਿਆਰ ਕਰਦੇ ਹਨ। ਜਿਵੇਂ ਕਿ ਕਿੱਥੇ ਲੋਗੋ ਲਗਾਉਣਆ ਹੈ, ਕਿਸ ਤਰ੍ਹਾਂ ਕੰਟੈਂਟ, ਕਿਹੜੇ-ਕਿਹੜੇ ਕਲਰ ਕੰਬੀਨੇਸ਼ਨ ਹੋਣੇ ਚਾਹੀਦੇ ਹਨ। ਇਹ ਸਾਰਾ ਲੇਆਉਟ ਕੋਰਲ ਡਰਾਅ ਵਿੱਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ।
ਫਿਰ ਉਸੇ ਲੇਅਉਟ ਦੇ ਹਿਸਾਬ ਨਾਲ ਵੈੱਬ ਸਾਈਟ ਨੂੰ ਡਿਵਾਲਪ ਕੀਤਾ ਜਾਂਦਾ ਹੈ।
ਕੋਰਲ ਡਰਾਅ ਸੂਟ ਦਿੰਦਾ ਹੈ ਪ੍ਰਿੰਟ ਦੀ ਆਗਿਆ
ਕੋਰਲ ਡਾਰਅ ਵਿੱਚ ਬਣੇ ਡਿਜਾਈਨਾਂ ਨੂੰ ਪ੍ਰਿੰਟ ਮੀਡੀਅ ਰਾਹੀਂ ਪ੍ਰਿੰਟ ਕੀਤਾ ਜਾ ਸਕਦਾ ਹੈ। ਇਹਨਾਂ ਡਿਜਾਈਨ ਨੂੰ ਫੇਸਬੁੱਕ ਵੱਟਸਐਪ, ਇਸਟਾਂ ਜਾਂ ਫਿਰ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੈਟਫਾਰਮ ਤੇ ਫੋਟੋ, ਪੀਡੀਐਫ ਜਾਂ ਕਿਸੇ ਵੀ ਫਾਰਮੈਟ ਵਿੱਚ ਸ਼ੇਅਰ ਕੀਤਾ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੋਰਲ ਡਰਾਅ ਗ੍ਰਾਫਿਕ ਸੂਟ ਦਾ ਇੰਟਰਫੇਸ ਬਹੁਤ ਹੀ ਸਰਲ ਹੈ ਤੇ ਇਸਨੂੰ ਕੋਈ ਵੀ ਵਿਅਕਤੀ ਸਿੱਖ ਸਕਦਾ ਹੈ। ਇਸਦੀ ਅੱਜ ਦੇ ਸਮੇਂ ਵਿੱਚ ਬਹੁਤ ਡਿਮਾਂਡ ਹੈ। ਜਿਸ ਨਾਲ ਉਹ ਆਪਣੀਆਂ ਆਰਥਿਕ ਲੋੜਾਂ ਨੂੰ ਵੀ ਪੂਰਾ ਕਰ ਸਕਦਾ ਹੈ।
0 Comments