Full Width CSS

AI ਟੂਲਜ ਕੀ ਹਨ ਅਤੇ ਟੂਲ ਕਿਵੇਂ ਕੰਮ ਕਰਦੇ ਹਨ? - inpunjabi-readlearn

AI ਟੂਲਜ ਕੀ ਹਨ ਅਤੇ ਟੂਲ ਕਿਵੇਂ ਕੰਮ ਕਰਦੇ ਹਨ?

ਏ ਆਈ ਟੂਲ ਨੂੰ ਤੁਸੀਂ ਇੱਕ ਸਾਫਟਵੇਅਰ ਪ੍ਰੋਗਰਾਮ ਵੀ ਕਹਿ ਸਕਦੇ ਹੋਂ ਜਾਂ ਕਹਿ ਲਓ ਇੱਕ ਖਾਸ ਤਰ੍ਹਾਂ ਦੇ ਸਿਸਟਮ ਹੁੰਦੇ ਹਨ। ਜਿਨਾਂ ਵਿੱਚ ਪੂਰੀ ਦੁਨੀਆਂ ਦੀ ਜਾਣਕਾਰੀ ਭਰੀ ਹੁੰਦੀ ਹੈ। ਇਹ ਟੂਲਜ ਕਈ ਤਰ੍ਹਾਂ ਦੇ ਹਨ। ਜਿਨਾਂ ਨੂੰ ਇਕ ਖਾਸ ਮਕਸਦ ਲਈ ਬਣਾਇਆ ਗਿਆ ਹੈ। ਘੰਟਿਆਂ ਦਾ ਕੰਮ ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ। 

ਇਹ ਟੂਲਜ ਨੂੰ ਇਸ ਤਰ੍ਹਾਂ ਸੈੱਟ ਕੀਤਾ ਗਿਆ ਹੈ ਇਸ ਵਿੱਚ ਬਹੁਤ ਸਾਰੀਆਂ ਕਮਾਂਡਾਂ, ਬਹੁਤ ਸਾਰੀਆਂ ਉਦਾਰਹਨਾਂ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਭਰ ਦਿੱਤੇ ਗਏ ਹਨ। ਜਿਨਾਂ ਤੇ ਅਗਰ ਕੋਈ ਯੂਜਰ ਆਪਣਾ ਪਰਮਪਟ ਲਿਖਦਾ ਹੈ ਤਾਂ ਉਸ ਨਾਲ ਸਬੰਧਿਤ ਰਿਜਲਟ ਉਸਨੂੰ ਮਿਲਦਾ ਹੈ।

ਉਦਾਹਰਨ ਦੇ ਤੌਰ ਤੇ ਚੈਟ ਜੀਪੀਟੀ ਏਆਈ ਨੂੰ ਲੈ ਲਉ। ਇਸ ਟੂਲ ਵਿੱਚ ਦੁਨੀਆਂ ਭਰ ਦੀ ਜਾਣਕਾਰੀ ਭਰ ਦਿੱਤੀ ਗਈ ਹੈ ਤੇ ਇਸਨੂੰ ਬਹੁ ਸਾਰੇ ਨਿਰਦੇਸ਼ ਦੇ ਦਿੱਤੇ ਹਨ। ਜੇਕਰ ਕੋਈ ਵਿਅਕਤੀ ਚੈਟ ਜੀਪੀਟੀ ਏਆਈ ਤੇ ਕੋਈ ਮੈਸਜ ਸਰਚ ਕਰਦਾ ਹੈ, ਚਾਹੇ ਉਹ ਕਿਸੇ ਵੀ ਭਾਸ਼ਾ ਵਿੱਚ ਕਿਉਂ ਨਾ ਹੋਵੇ, ਉਸਨੂੰ ਉਸਦਾ ਜਵਾਬ ਲਿਖਤੀ ਰੂਪ ਵਜੋਂ ਮਿਲਦਾ ਹੈ। 

ਇਹ ਟੂਲ  ਸਕਿੰਟਾਂ ਵਿੱਚ ਹੀ ਆਪਣੇ ਸਟੋਰੇਜ ਜਾਂ ਭੰਡਾਰ ਵਿੱਚ ਉਸ ਕੀਵਰਡ ਨਾਲ ਸਬੰਧਿਤ ਜਾਣਕਾਰੀ ਨੂੰ ਚੁੱਕ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿਂਦਾ ਹੈ। 

ਮੰਨ ਲਓ ਤੁਸੀਂ ਮੈਜਟ ਟਾਈਪ ਕੀਤਾ ਮੋਬਾਈਲ ਫੋਨ ਦੇ ਐਡਵਾਂਟੇਜ ਤਾਂ ਚੈਟ ਜੀਪੀਟੀ ਏਆਈ ਸਕਿੰਟਾਂ ਵਿੱਚ ਤੁਹਾਨੂੰ ਇਸਦਾ ਰਿਜਲਟ ਪੇਸ਼ ਕਰੇਗਾ।

ਏਆਈ ਟੂਲ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਏਆਈਟੂਲ ਵਿੱਚ ਡਾਟਾ ਨੂੰ ਐਡ ਕਰਨ ਤੋਂ ਇਲਾਵਾ ਟੈਕਸ, ਚਿੱਤਰ, ਆਡੀਓ ਜਾਂ ਹੋਰ ਡਾਟਾ ਫਾਰਮੈਂਟਾਂ ਨੂੰ ਐਡ ਕਰ ਦਿੱਤਾ ਗਿਆ ਹੈ। ਇਸਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।

ਟਾਈਮ ਟੂ ਟਾਈਮ ਏ ਆਈ ਮਾਡਲ ਵਿੱਚ ਡਾਟਾ ਨੂੰ ਭਰਨ ਤੋਂ ਪਹਿਲਾਂ ਜਾਂ ਸਟੋਰ ਕਰਨ ਤੋਂ ਪਹਿਲਾਂ। ਇਕੱਠੇ ਕੀਤੇ ਡਾਟੇ ਨੂੰ ਪ੍ਰੀ-ਪ੍ਰਸੈਸਿੰਗ ਦੀ ਲੋੜ ਹੁੰਦੀ ਹੈ। ਇਸ ਵਿੱਚ ਡਾਟੇ ਨੂੰ ਕਲੀਅਰ ਕਰਨਾ, ਖੋ ਚੁੱਕੀਆਂ ਚੀਜਾਂ ਨੂੰ ਸੰਭਾਲਣਾ ਅਤੇ ਏਆਈ ਦੇ ਡਾਟਾ ਨੂੰ ਕਿਸੇ ਖਾਸ ਡੁੱਕਵੇਂ ਫਾਰਮੈਟ ਵਿੱਚ ਬਦਲਣਾ ਵੀ ਸ਼ਾਮਿਲ ਹੈ।

ਏਆਈ ਟੂਲ ਆਪਣੇ ਮਾਡਲਾਂ ਨੂੰ ਸਿਖਲਾਈ ਦੇਣ ਲਈ ਇੱਕ ਖਾਸ ਐਲਗੋਰਿਦਮ ਦੀ ਵਰਤੋਂ ਕਰਦੇ ਹਨ। ਇਹ ਮਾਡਲ ਨੂੰ ਯੂਜਰ ਦੁਆਰਾ ਪਹਿਲਾਂ ਇਨਪੁਟ ਦਿੱਤੀ ਜਾਂਦੀ ਹੈ ਫਿਰ ਇਹ ਉਸ ਇਨਪੁਟ ਦੇ ਆਧਾਰ ਤੇ ਆਉਟਪੁਟ ਪ੍ਰਦਾਨ ਕਰਦਾ ਹੈ।  ਇਸ ਵਿੱਚ ਵੱਖ ਵੱਖ ਤਰ੍ਹਾਂ ਦੇ ਪੈਟਰਨਾਂ ਨੂੰ ਪਛਾਣਨ ਦੀ ਕਾਬਲੀਅਤ ਹੈ। 

ਇਸ ਟੂਲ ਵਿੱਚ ਡਾਟਾ ਅਤੇ ਹੋਰ ਜਾਣਕਾਰੀਆਂ ਨੂੰ ਭਰਨ ਤੋਂ ਬਾਅਦ ਇਸਨੂੰ ਚੈੱਕ ਕੀਤਾ ਜਾਂਦਾ ਹੈ। ਜਦੋਂ ਇਹ ਸੁਨਿਸਚਿਤ ਹੋ ਜਾਂਦਾ ਹੈ ਕਿ ਇਹ ਮਾਡਲ ਵਿੱਚ ਸਹੀ ਢੰਗ ਨਾਲ ਜਾਣਕਾਰੀਆਂ ਅਤੇ ਡਾਟਾ ਨੂੰ ਸਟੋਰ ਕਰ ਦਿੱਤਾ ਗਿਆ ਹੈ ਫਿਰ ਇਸਨੂੰ ਏਆਈ ਟੂਲ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਟੂਲ ਨੂੰ ਉਪਭੋਗਤਾਵਾਂ ਤੱਕ ਪਹੁੰਚਣਯੋਗ ਬਣਾਇਆ ਜਾਂਦਾ ਹੈ। 

ਜਦੋਂ ਕੋਈ ਉਪਭੋਗਤਾ ਏਆਈ ਟੂਲ ਨਾਲ ਇੰਟਰੈਕਟ ਕਰਦਾ ਹੈ। ਉਹ ਟੂਲ ਉਪਬੋਗਤਾ ਤੋਂ ਇੰਨਪੁਟ ਲੈਂਦਾ ਹੈ ਫਿਰ ਉਸ ਦੇ ਅਨੁਸਾਰ ਟੈਕਸਟ, ਚਿੱਤਰ ਜਾਂ ਆਉਟਪੁਟ ਤਿਆਰ ਕਰਦਾ ਹੈ। ਫਿਰ ਉਪਭੋਗਤਾ ਜਾਂ ਯੂਜਰ ਨੂੰ ਇਸਦਾ ਰਿਜਲਟ ਦਿੰਦਾ ਹੈ। 

ਇਸ ਤੋਂ ਇਲਾਵਾ ਯੂਜਰ ਤੋਂ ਫੀਡ ਬੈਕ ਲਿਆ ਜਾਂਦਾ ਹੈ ਅਗਰ ਕੋਈ ਕਮੀ ਪੇਸ਼ੀ ਲਗਦ ਹੀ ਤਾਂ ਉਸਨੂੰ ਸਮੇਂ ਸਮੇਂ ਅਨੁਸਾਰ ਠੀਕ ਕੀਤਾ ਜਾਂਦਾ ਹੈ ਅਰਥਾਤ ਉਸ ਟੂਲ ਵਿੱਚ ਸਮੇਂ ਸਮੇਂ ਤੇ ਸੁਧਾਰ ਕੀਤਾ ਜਾ ਰਿਹਾ ਹੈ। 

ਯੂਜਰ ਦੇ ਅਨੁਕੂਲ ਡਾਟਾ ਜਾਂ ਹੋਰ ਜਾਣਕਾਰੀਆਂ ਨੂੰ ਲਗਤਾਰ ਅੱਪਡੇਟ ਕੀਤਾ ਜਾ ਰਿਹਾ ਹੈ। ਪੂਰਵ ਅਨੁਮਾਨਾ ਨੂੰ ਲਗਾਉਣ ਅਤੇ ਇਸਦੀ ਕਾਰਜਕੁਸ਼ਲਤਾ ਦਿਨੋਂ ਦਿਨ ਵਧਦੀ ਜਾ ਰਹੀ ਹੈ। 

ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਏ ਆਈ ਟੂਲ ਰਾਹੀਂ ਸਾਨੂੰ ਆਪਣੀਆਂ ਸਮੱਸਿਆਂ ਨੂੰ ਸੁਲਝਾਉਣ ਤੇ ਕਿਸ ਵੀ ਤਰ੍ਹਾਂ ਦੀ ਜਾਣਕਾਰੀ ਸਬੰਧੀ ਬਹੁਤ ਸਾਰੇ ਤਰੀਕੇ ਮਿਲ ਜਾਂਦੇ ਹਨ, ਬਹੁਤ ਸਾਰੇ ਆਡੀਆ ਮਿਲ ਜਾਂਦੇ ਹਨ। 

ਪਰ ਫਿਰ ਵੀ ਇਹ ਟੂਲ ਮਸ਼ੀਨੀ ਹੋਣ ਕਰਕੇ ਪੂਰੀ ਸਹੀ ਨਹੀਂ ਹਨ ਕਿਉਂਕਿ ਫਿਰ ਵੀ ਇਹਨਾਂ ਵਿੱਚ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ ਪਰ ਫਿਰ ਵੀ ਇਹ ਟੂਲ  ਸਾਨੂੰ ਕਾਫੀ ਹੱਦ ਤੱਕ ਸੰਤੁਸ਼ਟ ਕਰਦੇ ਹਨ।

 ਧੰਨਵਾਦ।


Post a Comment

0 Comments