Full Width CSS

What is Input and Output Devices - Computer ਇਨਪੁਟ ਤੇ ਆਊਟਪੁਟ ਡਿਵਾਈਸ - in Punjabi

Input and Output Devices  - in Punjabi

Computer ਦੇ ਨਾਲ ਵੱਖ ਵੱਖ ਯੰਤਰਾਂ ਨੂੰ ਜੋੜਿਆ ਜਾ ਸਕਦਾ ਹੈ ਜਾਂ ਇਹ ਕਹਿ ਲਓ ਕੁਝ ਤਾਂ ਕੰਪਿਊਟਰ ਦੇ Part ਹੀ ਹੁੰਦੇ ਹਨ ਜੋ ਕੰਪਿਊਟਰ ਦੇ ਲਈ ਬੇਹੱਦ ਜਰੂਰੀ ਹੁੰਦੇ ਹਨ। ਜਿਨਾਂ ਨੂੰ Input ਅਤੇ Output ਯੰਤਰ (Device) ਕਿਹਾ ਜਾਂਦਾ ਹੈ।


Input Device:  ਉਹ Device ਹੁੰਦੇ ਹਨ ਜਿਨਾ ਦੀ ਮੱਦਦ ਦੇ ਨਾਲ ਕੰਪਿਊਟਰ ਵਿੱਚ Data ਜਾਂ ਜਾਣਕਾਰੀ ਨੂੰ ਐਂਟਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਕੋਈ ਜਾਣਕਾਰੀ ਕੰਪਿਊਟਰ ਵਿੱਚ ਭਰੀ ਜਾਂਦੀ ਹੈ ਜਾਂ ਪਾਈ ਜਾਂਦੀ ਹੈ। 

ਇਹ Input Device ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ Joystick, Light Pen, Scanner, Keyboard, Mouse, Microphone ਆਦਿ ਹੁੰਦੇ ਹਨ।

Output device:-  ਉਹ ਯੰਤਰ ਹਨ ਜਿਨਾਂ ਦੀ ਮੱਦਦ ਨਾਲ Output ਪ੍ਰਾਪਤ ਹੁੰਦਾ ਹੈ ਜਿਵੇਂ ਕਿ Printer, Monitor, Headphone, speaker, Projector ਆਦਿ।

ਆਓ ਜਾਣਦੇ ਹਾਂ ਕਿ ਇਹ ਕਿਵੇਂ ਕੰਮ ਕਰਦੇ ਹਨ

ਇਨਪੁਟ ਡਿਵਾਈਸ - (Read and learn input and Output device in Punjabi)

Joystick Device- (ਜੋਏਸਟਿੱਕ)

ਇਹ ਇੱਕ ਖਾਸ Input Device ਹੈ ਜਿਸਦੀ ਵਰਤੋਂ ਗੇਮ ਖੇਡਣ ਲਈ ਕੀਤੀ ਜਾਂਦੀ ਹੈ। ਇਸ ਦਾ ਆਕਾਰ ਬਿਲਕੁਲ Mouse ਵਰਗਾ ਹੁੰਦਾ ਹੈ। ਇਸਦੇ ਵਿੱਚ ਇੱਕ ਡੰਡੀ ਜਿਹੀ ਲੱਗੀ ਹੁੰਦੀ ਹੈ ਜਿਸਨੂੰ ਸਟਿੱਕ ਕਿਹਾ ਜਾਂਦਾ ਹੈ Stick ਨੂੰ ਚਾਰੇ ਪਾਸੇ ਘੁੰਮਾਇਆ ਜਾ ਸਕਦਾ ਹੈ ਜਾਂ ਕਹਿ ਲਓ ਦਿਸ਼ਾ ਨੂੰ ਰਿਕਾਰਡ ਕੀਤਾ ਜਾਂਦਾ ਹੈ। 

ਜੋਏਸਟਿੱਕ ਦਾ Cursor ਸਕਰੀਨ ਦੇ ਉਪਰ ਦਿਖਾਈ ਦਿੰਦਾ ਹੈ ਇਸਨੂੰ ਸੱਜੇ, ਖੱਬੇ, ਉਪਰ, ਹੇਠਾਂ ਕਿਤੇ ਵੀ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ।

Joystick ਦੀ ਸਟਿੱਕ ਦੇ ਹੇਠਾਂ ਇੱਕ ਬਾਲ ਲੱਗੀ ਹੁੰਦੀ ਹੈ ਜਿਸਨੂੰ Spherical Ball ਕਿਹਾ ਜਾਂਦਾ ਹੈ। Stick ਨੂੰ ਏਧਰ ਓਧਰ ਕਰਨ ਦੇ ਇਹ ਇਹ ਬਾਲ ਸ਼ਾਕਿਟ ਦੇ ਅੰਦਰ ਘੁੰਮਦੀ ਹੈ।

Light Pen (ਲਾਈਟ ਪੈੱਨ)

 ਜਿਸ ਤਰ੍ਹਾਂ ਤੁਸੀਂ ਪੈੱਨ ਦੀ ਮੱਦਦ ਨਾਲ Note Book ਤੇ ਲਿਖ ਸਕਦੇ ਹੋਂ ਉਸੇ ਤਰ੍ਹਾਂ ਕੰਪਿਊਟਰ ਦੀ ਚੱਲ ਰਹੀ ਸਕਰੀਨ ਦੇ ਕੋਈ Figure  Draw ਕਰਨ ਲਈ ਜਾਂ ਕੋਈ ਚੀਜ ਨੂੰ ਪੁਆਇਂਟ ਕਰਨ ਲਈ Light Pen ਦੀ ਵਰਤੋਂ ਕੀਤੀ ਜਾਂਦੀ ਹੈ। ਜਿਸਦਾ ਆਕਾਰ ਆਮ ਪੈੱਨ ਵਰਗਾ ਹੁੰਦਾ ਹੈ। 

ਇਸ ਪੈੱਨ ਨੂੰ ਕੰਪਿਊਟਰ ਦੀ ਸਕਰੀਨ ਨਾਲ ਜੋੜ ਦਿੱਤਾ ਜਾਂਦਾ ਹੈ, ਇਸ  ਪਿੰਨ ਦੀ ਜੋ ਟਿੱਪ ਹੁੰਦੀ ਹੈ ਉਹ Light sensitive Elemate ਤੋਂ ਬਣੀ ਹੁੰਦੀ ਹੈ, ਇਹ ਸਕਰੀਨ ਦੀ ਲਾਈਟ ਨੂੰ ਫੜ ਲੈਂਦਾ ਹੈ ਤੇ ਕੰਪਿਊਟਰ ਉਸ ਪੈੱਨ ਦੀ Location ਨੂੰ Track ਕਰ ਲੈਂਦਾ ਹੈ। ਇਸਤੋਂ ਬਾਅਦ ਕੰਪਿਊਟਰ ਦੀ ਸਕਰੀਨ ਤੇ ਕੋਈ ਵੀ ਚੀਜ Draw ਕਰੀ ਜਾ ਸਕਦੀ ਹੈ।

Scanner (ਸਕੈਨਰ) 

 ਕੋਈ ਵੀ Hard Copy ਡਾਕੂਮੈਂਟ ਜਾਂ image ਆਦਿ ਪਈ ਹੈ ਅਗਰ ਉਸ ਨੂੰ ਆਪਣੇ ਕੰਪਿਊਟਰ ਦੇ ਵਿੱਚ ਲੈ ਕੇ ਜਾਣਾ ਹੈ ਜਾਂ ਸਟੋਰ ਕਰਨਾ ਹੈ ਤਾਂ ਉਸ ਫੋਟੋ ਜਾਂ ਡਾਕੂਮੈਂਟ ਨੂੰ ਸਕੈਨਰ ਦੇ ਸ਼ੀਸ਼ੇ ਉਪਰ ਰੱਖ ਦਿੱਤਾ ਜਾਂਦਾ ਹੈ ਤੇ ਉਸਨੂੰ ਸਕੈਨ ਕਰਕੇ ਕੰਪਿਊਟ ਦੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ। 

Scanner ਦੇ ਰਾਹੀਂ ਕਿਸੇ ਵੀ ਡਾਕੂਮੈਂਟ ਜਾਂ ਫੋਟੋ ਨੂੰ Scan ਕਰਕੇ ਉਸਦੀ ਇੱਕ Soft Copy ਦੀ PDF ਜਾਂ IMAGE ਬਣਾਈ ਜਾਂਦੀ ਹੈ। ਉਸਨੂੰ ਫਿਰ ਅਸੀਂ ਕਿਸੇ ਵੀ ਕੰਮ ਲਈ ਵਰਤ ਸਕਦੇ ਹਾਂ। ਜਿਵੇਂ ਕਿ ਕਿਸੇ ਨੂੰ ਭੇਜਣ ਲਈ ਮੇਲ ਕੀਤਾ ਜਾ ਸਕਦਾ ਹੈ ਜਾਂ ਕੋਈ ਐਪਲੀਕੇਸ਼ਨ ਫਾਰਮ ਦੇ ਨਾਲ Attach ਕਰਨ ਲਈ Upload ਕੀਤਾ ਜਾ ਸਕਦਾ ਹੈ।

ਸਕੈਨਰ ਕੰਮ ਕਿਵੇਂ ਕਰਦਾ ਹੈ- 

ਕੋਈ ਵੀ ਦਸਤਾਵੇਜ ਜਦੋਂ ਸਕੈਨਰ ਦੇ ਸ਼ੀਸ਼ੇ ਤੇ ਰੱਖਿਆ ਜਾਂਦਾ ਹੈ। ਸਕੈਨ ਦੀ ਕਮਾਂਡ ਦੇਣ ਤੇ ਇਸ ਵਿੱਚ ਇੱਕ ਲਾਈਟ ਪਾਸ ਹੁੰਦੀ ਹੈ ਜਿਹੜੀ ਡਾਕੂਮੈਂਟ ਨੂੰ ਸਕੈਨ ਕਰ ਦਿੰਦੀ ਹੈ ਤੇ ਉਸਦੇ ਸਾਫਟਕਾਪੀ ਕੰਪਿਊਟਰ ਵਿੱਚ ਕਿਸੇ ਵੀ ਨਾਮ ਤੇ ਸੇਵ ਕੀਤੀ ਜਾਂਦੀ ਹੈ। ਉਸਨੂੰ ਓਪਨ ਕਰਨ ਤੇ ਉਹੀ ਡਾਕੂਮੈਂਟ ਕੰਪਿਊਟਰ ਦੀ ਸਕਰੀਨ ਤੇ ਦਿਖਾਈ ਦੇਣ ਲੱਗਦਾ ਹੈ। 

Video Camera (ਵੀਡੀਓ ਕੈਮਰਾ) - ਇਹ ਕੈਮਰਾ ਉਸਦੇ ਅੱਗੇ ਜਾਣ ਵਾਲੇ ਹਰ Object ਨੂੰ Capture ਕਰਦਾ ਰਹਿੰਦਾ ਹੈ ਤੇ ਰਿਕਾਡਿੰਗ ਦੇ ਰੂਪ ਵਿੱਚ ਕੰਪਿਊਟਰ ਦੀ ਸਕਰੀਨ ਤੇ ਉਸ ਵੀਡੀਓ ਨੂੰ ਦਿਖਾਉਂਦਾ ਹੈ।

ਇਸ ਦੁਆਰਾ ਬਣਾਏ ਗਏ ਸਿਗਨਲ ਆਮਤੌਰ ਤੇ ਐਨਾਲੌਗ ਦੇ ਰੂਪ ਵਿੱਚ ਹੁੰਦੇ ਹਨ। ਪਰ ਅੱਜ ਦੇ ਸਮੇਂ ਵਿੱਚ ਇਹਨਾਂ ਦੀ ਥਾਂ ਤੇ ਜਿਆਦਾਤਰ ਡਿਜੀਟਲ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।  

ਇਸ ਤਰ੍ਹਾਂ ਇਹ ਕੈਮਰੇ ਇਨਪੁਟ ਦੇ ਵਜੋਂ ਵੀਡੀਓ ਨੂੰ ਕੈਪਚਰ ਕਰਕੇ ਕੰਪਿਊਟ ਦੇ ਵਿੱਚ ਸਟੋਰ ਕਰ ਦਿੰਦੇ ਹਨ ਤਾਂ ਕਿ ਬਾਅਦ ਵਿੱਚ ਵੀ ਇਹਨਾਂ ਦਾ ਰਿਕਾਰਡ ਦੇਖਿਆ ਜਾ ਸਕੇ। 

Bar Code Reader (ਬਾਰਕੋਡ ਰੀਡਰ) 

ਇਸਨੂੰ ਬਾਰ ਕੋਡ ਨੂੰ ਸਕੈਨ ਕਰਨ ਲਈ ਵਰਤਿਆ ਜਾਂਦਾ ਹੈ। ਜਿਵੇਂ ਤੁਸੀਂ Malls ਵਿੱਚ ਜਾਂਦੇ ਹੋਂ ਤਾ ਉਹਨਾਂ ਦੇ ਪ੍ਰੋਡਕਟ ਉਪਰ ਇੱਕ ਬਾਰ ਕੋਡ ਦਿੱਤਾ ਹੁੰਦਾ ਜਿਸ ਨੂੰ ਸਕੈਨ ਕਰਕੇ ਬਿੱਲ ਨਿੱਕਲਦਾ ਹੈ। 


ਜਿਸ ਮਸ਼ੀਨ ਨਾਲ ਇਹ ਕੋਡ ਸਕੈਨ ਕੀਤਾ ਜਾਂਦਾ ਹੈ ਉਸਨੂੰ ਬਾਰ ਕੋਡ ਰੀਡਰ ਕਿਹਾ ਜਾਂਦਾ ਹੈ। ਇਹ ਆਈਟਮਾਂ ਨੂੰ ਸਕੈਨ ਕਰਕੇ ਪਹਿਚਾਣ ਲੈਂਦਾ ਹੈ। ਆਈਟਮਾਂ ਉਪਰ Lines ਦੇ ਰੂਪ ਵਿੱਚ ਇੱਕ ਕੋਡ ਜਿਹਾ ਬਣਿਆ ਹੁੰਦਾ ਹੈ। 

ਮਤਲਬ Bars ਬਣੀਆਂ ਹੁੰਦੀਆਂ ਹਨ। ਇਹਨਾਂ ਨੂੰ Bar Code Reader ਹੀ ਸਕੈਨ ਕਰਦਾ ਹੈ। 

Optical Mark Reader - OMR (ਆਪਟੀਕਲ ਮਾਰਕ ਰੀਡਰ)

ਜਿਵੇਂ ਕਿ ਤੁਸੀਂ ਜਾਣਦੇ ਹੋਂ ਜਿਆਦਾਤਰ Exam OMR Sheet ਉਹ ਹੀ ਲਏ ਜਾਂਦੇ ਹਨ। ਉਸ ਉਪਰ ਓਬਜੈਕਟ ਟਾਈਪ ਪ੍ਰਸ਼ਨ ਦੇ ਉਤਰ ਲਈ ਗੋਲੇ ਆਕਾਰ ਦੇ ਆਪਸ਼ਨ ਦਿੱਤੇ ਹੁੰਦੇ ਹਨ ਜਿਨਾਂ ਨੂੰ ਪ੍ਰਸ਼ਨ ਪੱਤਰਿਕਾ ਵਿੱਚੋਂ ਪੜ ਕੇ ਉੱਤਰ ਵਾਲੇ ਗੋਲੇ (Circle)  ਨੂੰ ਪੈੱਨ ਜਾਂ ਪੈਂਸਿਲ ਨਾਲ ਕਾਲਾ (Dark) ਕਰਨਾ ਹੁੰਦਾ ਹੈ।

ਇਹਨਾਂ ਸ਼ੀਟਾਂ ਨੂੰ ਇਸ Optical Mark Reader ਦੁਆਰਾ ਕੰਪਿਊਟਰ ਵਿੱਚ ਸਕੈਨ ਕਰ ਲਿਆ ਜਾਂਦਾ ਹੈ ਜਿੱਥੇ ਕੰਪਿਊਟਰ ਵਿੱਚ ਫੀਡ ਕੀਤਾ ਜਾਂਦਾ ਹੈ ਜਿੱਥੇ ਕੰਪਿਊਟਰ ਉਸ ਡਾਟੇ ਨੂੰ ਚੈੱਕ ਕਰ ਕੇ Result ਦੇ ਦਿੰਦਾਂ ਹੈ। ਇਸ ਤਰ੍ਹਾਂ ਕੰਮ ਲਈ ਹੀ Optical Mark Reader ਦੀ ਵਰਤੋਂ ਕੀਤੀ ਜਾਂਦੀ ਹੈ। 

Keyboard - ਕੀਬੋਰਡ

ਇਸਦੀ ਵਰਤੋਂ ਡਾਟਾ ਨੂੰ ਐਂਟਰ ਕਰਨ  ਲਈ ਕੀਤੀ ਜਾਂਦੀ ਹੈ, Keyboard ਦੇ ਰਾਹੀਂ ਕਈ ਤਰ੍ਹਾਂ ਦਾ ਡਾਟਾ ਐਂਟਰ  ਕੀਤਾ ਜਾਂਦਾ ਹੈ। ਜਦੋਂ ਵਰਡ ਦੇ ਵਿੱਚ ਇਸਦੀ ਵਰਤੋਂ Applications ਨੂੰ ਟਾਈਪ ਕਰਨ ਲਈ ਕੀਤੀ ਜਾਂਦੀ ਹੈ। 

ਉਥੇ Online Applications ਭਰਦੇ ਸਮੇਂ ਇਸਦੀ ਵਰਤੋਂ Data ਨੂੰ Feed ਕਰਨ ਲਈ ਕੀਤੀ ਜਾਂਦੀ ਹੈ। 

Output Devices ਕਿਹੜੇ ਕਿਹੜੇ ਹਨ?

ਪ੍ਰਿੰਟਰ (Printers)

 Computer ਦੀ ਸਕਰੀਨ ਉਪਰ ਦਿਖ ਰਹੇ ਡਾਟੇ ਨੂੰ ਪ੍ਰਿੰਟ ਰਾਹੀਂ ਕਿਸੇ ਪੇਜ ਉਪਰ ਉਤਾਰਿਆ ਜਾ ਸਕਦਾ ਹੈ। ਮੰਨ ਲਓ ਅਸੀਂ ਕੰਪਿਊਟਰ ਦੇ ਵਿੱਚ ਕੋਈ ਫੋਟੋ Draw ਕਰਦੇ ਹਾਂ ਜਾਂ ਕੋਈ ਐਪਲੀਕੇਸ਼ਨ ਟਾਈਪ ਕਰਦੇ ਹਾਂ, ਉਸਨੂੰ Printer ਦੁਆਰਾ ਕਿਸੇ ਪੇਜ ਉਪਰ Output ਦੇ ਰੂਪ ਵਿੱਚ Print ਕਰ ਦਿੱਤਾ ਜਾਂਦਾ ਹੈ। 



ਇਸ ਤਰ੍ਹਾਂ ਪ੍ਰਿੰਟਰ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੇ ਹੁੰਦੇ ਹਨ-

* Page Printer ਇਹ ਪ੍ਰਿੰਟਰ ਪੂਰੇ ਪੇਜ ਨੂੰ ਇੱਕ ਵਾਰੀ ਵਿੱਚ ਛਾਪ ਸਕਦੇ ਹਨ।

* Line Printer ਇਸ ਤਰ੍ਹਾਂ ਦੇ ਪ੍ਰਿਟਰ ਮਿੰਟਾਂ ਦੇ  ਵਿੱਚ ਕਈ 2000 ਪੇਜ ਤੱਕ ਛਾਪ ਸਕਦਾ ਹੈ।

*Character Printer ਇਸ ਤਰ੍ਹਾਂ ਦੇ ਪ੍ਰਿੰਟਰ ਇੱਕ ਇੱਕ ਕਰਕੇ ਅੱਖਰਾਂ ਨੂੰ ਛਾਪਦੇ ਹਨ। ਜਿਸ ਚ ਟਾਈਮ ਲਗਦਾ ਹੈ। 

Monitor - (ਮੋਨੀਟਰ )

Monitor ਇੱਕ ਟੀਵੀ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਜਿਸਦੀ ਸਕਰੀਨ ਤੇ ਕੁਝ ਨਾ ਕੁਝ Display ਕਰਵਾਇਆ ਜਾ ਸਕਦਾ ਹੈ। ਜਦੋਂ ਕੰਪਿਊਟਰ ਤੇ ਕੋਈ ਕੰਮ ਕਰਦੇ ਹਾਂ ਤਾਂ ਕੰਪਿਉਟਰ ਦੀ Screen ਤੇ ਉਹ ਡਾਟਾ ਦਿਖਾਈ ਦਿੰਦਾ ਹੈ। 



ਇਸ ਲਈ ਇਸ ਨੂੰ Visual Display Unit ਵੀ ਕਿਹਾ ਜਾਂਦਾ ਹੈ।  ਮੋਨੀਟਰ ਤੋਂ ਬਿਨਾਂ ਕੰਪਿਊਟਰ ਅਧੂਰਾ ਹੈ। ਇਹ ਡਾਟਾ ਸਾਨੂੰ Soft Copy ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਉਸ ਲਈ ਇਸ ਨੂੰ Output Device ਕਿਹਾ ਜਾਂਦਾ ਹੈ। 

Speaker (ਸਪੀਕਰ ) 

ਸਪੀਕਰ ਦੀ ਵਰਤੋਂ ਆਡੀਓ, ਵੀਡੀਓ ਆਦਿ ਨੂੰ ਸੁਣਨ ਲਈ ਕੀਤੀ ਜਾਂਦੀ ਹੈ। ਸਪੀਕਰ ਬਾਰੇ ਤੁਸੀਂ ਜਾਣਦੇ ਹੀ ਹੋਂ ਜੋ ਪਲਾਸਟਿਕ ਦੇ ਬਣੇ ਹੁੰਦੇ ਹਨ, Audio, Video ਦੀ ਆਵਾਜ ਨੂੰ ਸਾਡੇ ਤੱਕ ਪਹੁੰਚਾਉਂਦੇ ਹਨ।

ਇਹਨਾਂ ਨੂੰ ਇੱਕ Wire (ਤਾਰਾਂ) ਦੇ ਰਾਹੀਂ ਕੰਪਿਊਟਰ ਨਾਲ Connect ਕੀਤਾ ਜਾਂਦਾ ਹੈ। ਇਸ ਲਈ ਇਹਨਾਂ ਨੂੰ Output Device ਕਿਹਾ ਜਾਂਦਾ ਹੈ। 

Plotter (ਪਲਾਟਰ )

Plotter ਦੀ ਵਰਤੋਂ ਵਧੀਆ ਤੇ ਟਾਪ ਕਵਾਲਿਟੀ ਦੇ Graphics ਤੇ Design ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਇੰਕਪੈਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਕਿ ਗ੍ਰਾਫਿਕਸ ਡਿਜਾਈਨ ਕਰਨ ਲਈ ਵਰਤੇ ਜਾਂਦੇ ਹਨ ਜੇਕਰ ਤੁਸੀਂ ਚਾਹੋਂ ਤਾ Single ਜਾਂ Multiy Color  ਪੈੱਨਾਂ ਦੀ ਵਰਤੋਂ ਕਰਕੇ ਆਪਣੀ ਜਰੂਰਤ ਅਨੁਸਾਰ ਕਿਸੇ ਵੀ ਤਰ੍ਹਾਂ ਦਾ Graphic Designਕਰ ਸਕਦੇ ਹੋਂ। 

ਉਮੀਦ ਹੈ ਕਿ ਤੁਹਾਨੂੰ ਕੰਪਿਊਟਰ ਦੇ Input and Output ਬਾਰੇ ਜਾਣਕਾਰੀ ਵਧੀਆ ਲੱਗੀ ਹੋਵੇਗੀ। 

ਅਗਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਤੁਹਾਨੂੰ ਕੁਝ ਨਾਲ ਕੁਝ ਸਿੱਖਣ ਲਈ ਮਿਲਦਾ ਹੈ ਤਾਂ ਕਮੈਂਟ ਹੇਠਾਂ ਦਿੱਤੇ Comment Box ਵਿੱਚ ਆਪਣਾ ਵਿਚਾਰ ਜਰੂਰ ਲਿਖ ਦਿਆ ਕਰੋ।

Post a Comment

9 Comments