COMPUTER - ਕੰਪਿਊਟਰ ਇੱਕ ਬਿਜਲੀ ਤੇ ਚੱਲਣ ਵਾਲਾ ਯੰਤਰ ਹੈ। ਕੰਪਿਊਟਰ ਯੂਜਰ ਤੋਂ ਇਨਪੁਟ ਲੈਂਦਾ ਹੈ, ਫਿਰ ਉਸ ਇਨਪੁਟ ਨੂੰ ਸਟੋਰ ਕਰਦਾ ਹੈ, ਸਟੋਰ ਕਰਨ ਤੋਂ ਬਾਅਦ ਪ੍ਰੋਸੈਸ ਕਰਦਾ ਹੈ ਅਤੇ ਰਿਜਲਟ ਦੇ ਰੂਪ ਵਿੱਚ ਆਉਟਪੁਟ ਦਿੰਦਾ ਹੈ। ਉਹ ਰਿਜਲਟ ਤੁਹਾਨੂੰ ਕੰਪਿਊਟਰ ਦੀ ਸਕਰੀਨ ਉਪਰ ਦਿਖਾਈ ਦਿੰਦਾ ਹੈ।
Definition of Computer: A Computer is an Electronic device, which takes input from the user, Stores and processes it, then gives us to output in the form of Result, Which is display on the monitor Screen.
ਕੰਪਿਊਟਰ ਦੀ ਖੋਜ ਚਾਰਲੈਸ ਬੈਬੇਜ (Charles Babbage) ਨੇ ਕੀਤੀ ਸੀ। ਇਸਨੂੰ ਕੰਪਿਊਟਰ ਦਾ ਪਿਤਾ ਕਿਹਾ ਜਾਂਦਾ ਹੈ।
ਕੰਪਿਊਟਰ ਦਾ ਪੂਰਾ ਨਾਮ ਕੀ ਹੈ?
Commonly Operated Machine Particularly used for Technical & Educational Research
ਇਸਦਾ ਮਤਲਬ ਹੈ ਸਮਾਨ ਰੂਪ ਵਿੱਚ ਕੰਮ ਆਉਣ ਵਾਲੀ ਮਸ਼ੀਨ ਜੋ ਵਿਸ਼ੇਸ਼ ਤੌਰ ਤੇ ਕੰਮ ਆਉਂਦੀ ਹੈ ਜਿਵੇਂ ਸਿੱਖਿਆ ਅਤੇ ਹੋਰ ਟੈਕਨੀਕਲ ਕੰਮਾਂ ਵਿੱਚ ਆਦਿ। ਇਸਨੂੰ ਸੰਖੇਪ ਰੂਪ (ਛੋਟਾ ਨਾਮ) ਵਿੱਚ ਕੰਪਿਊਟਰ ਕਿਹਾ ਜਾਂਦਾ ਹੈ।
ਕੰਪਿਊਟਰ ਬੇਸਿਕ
Components of Computer
ਕੰਪਿਊਟਰ ਨੂੰ ਦੋ ਕੰਪੋਨੈਂਟਸ ਵਿੱਚ ਵੰਡਿਆ ਗਿਆ ਹੈ
1. Software
2. Hardware
ਸਾਫਟਵੇਆਰ ਕੀ ਹੁੰਦਾ ਹੈ –
Software ਜਿਸਨੂੰ ਤੁਸੀਂ ਛੂਹ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ ਹੋਂ। ਹੋਰ ਕੁਝ ਨਹੀਂ ਕਰ ਸਕਦੇ।
ਅੱਗੇ ਸਾਫਟਵੇਅਰ ਨੂੰ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ-
System Software (ਸਿਸਟਮ ਸਾਫਟਵੇਅਰ)
Application software (ਐਪਲੀਕੇਸ਼ਨ ਸਾਫਟਵੇਅਰ)
ਸਿਸਟਮ ਸਾਫਟਵੇਅਰ – ਇਹ ਉਹ Software ਹੈ ਜੋ ਸਿਸਟਮ ਦੇ ਲਈ ਬਣਾਇਆ ਜਾਂਦਾ ਹੈ। ਜਿਵੇਂ Operating System ਹੁੰਦਾ ਹੈ। ਉਦਾਰਹਨ ਦੇ ਲਈ
- Windows (ਵਿੰਡੋਜ)
- Linux (ਲਾਈਨੈਕਸ)
- MAC (ਮੈਕ )
ਇਹ ਸਾਰੇ System Software ਹਨ ਸਿਸਟਮ ਨੂੰ ਚਲਾਉਣ ਲਈ ਹੀ ਬਣਾਏ ਗਏ ਹਨ।
ਐਪਲੀਕੇਸ਼ਨ ਸਾਫਟਵੇਆਰ – ਇਹ ਉਹ Software ਹਨ ਜੋ Users ਦੀ ਵਰਤੋਂ ਲਈ ਬਣਾਏ ਜਾਂਦੇ ਹਨ ਮਤਲਬ ਸਾਡੇ ਵਾਸਤੇ ਬਣਾਏ ਜਾਂਦੇ ਹਨ।ਜਿਵੇਂ ਕਿ
- MS Office (ਐੱਮ ਐੱਸ ਆਫਿਸ)
- Browsers (ਬਰਾਊਜਰ)
- Whatsapp (ਵੱਟਸਐੱਪ) etc.
ਇਸ ਤਰ੍ਹਾਂ ਦੇ ਬਹੁਤ ਸਾਰੇ ਸਾਫਟਵੇਅਰ ਜਿਨਾਂ ਨੂੰ ਤੁਸੀਂ ਆਪਣੇ ਕੰਪਿਊਟਰ ਤੇ ਵਰਤੋਂ ਵਿੱਚ ਲਿਆਂਉਦੇ ਹੋਂ ਉਹ ਸਾਰੇ ਐਪਲੀਕੇਸ਼ਨ ਸਾਫਟਵੇਅਰ ਹਨ।
ਇਸਤੋਂ ਬਾਅਦ ਆਉਂਦਾ ਹੈ ਹਾਰਡਵੇਅਰ (Hardware)
ਕੰਪਿਊਟਰ ਹਾਰਡਵੇਅਰ
Hardware ਕੰਪਿਊਟਰ ਦੇ ਉਹ ਪਾਰਟ ਹਨ ਜਿਨਾਂ ਨੂੰ ਅਸੀਂ ਛੂਹ ਸਕਦੇ ਹਾਂ। ਜਿਹੜੇ ਕਿ ਸਾਨੂੰ ਦਿਖਾਈ ਦਿੰਦੇ ਹਨ ਜਿਵੇਂ ਕਿ
- CPU (ਸੀਪੀਯੂ)
- Mouse (ਮਾਊਸ)
- Memory (ਮੈਮਰੀ)
- Keyboard (ਕੀਬੋਰਡ)
- Monitor (ਮੋਨੀਟਰ)
ਹੁਣ ਇਹਨਾਂ ਦੀ Explanation ਕਰਦੇ ਹਾਂ
CPU - ਸੀਪਯੂ ਦਾ ਪੂਰਾ ਨਾਮ Central Processing Unit ਹੈ। ਕੰਪਿਊਟਰ ਦਾ ਮੇਨ ਪਾਰਟ ਹੁੰਦਾ ਹੈ ਜਿਸਨੂੰ ਕੰਪਿਊਟਰ ਦਾ ਦਿਮਾਗ (Brain of Computer) ਵੀ ਕਿਹਾ ਜਾ ਸਕਦਾ ਹੈ। ਇਸਤੋਂ ਬਿਨਾਂ ਕੰਪਿਊਟਰ ਸੰਭਵ ਨਹੀਂ ਹੈ। ਅੱਗੇ CPU ਦੇ ਵੀ ਦੋ ਪਾਰਟ ਹਨ ਜਿਵੇਂ ਕਿ
- ALU – Arithmetic logic unit
- CU – Control Unit
ALU – ਇਸਦਾ ਕੰਮ ਕੰਪਿਊਟਰ ਵਿੱਚ ਉਹ Functions ਨੂੰ ਚਲਾਉਣਾ ਹੁੰਦਾ ਹੈ ਜਿਵੇਂ ਜੋੜ, ਘਟਾਓ, ਗੁਣਾ, ਡਿਵਾਈਡ ਅਤੇ ਤੁਲਨਾ ਕਰਨਾ ਆਦਿ ਫੰਕਸਨ ਨੂੰ Perform ਕਰਨਾ।
Control Unit - ਕੰਟਰੋਲ ਯੂਨਿਟ ਦਾ ਕੰਮ ਕੰਪਿਊਟਰ ਦੇ ਸਾਰੇ ਤਰ੍ਹਾਂ ਦੇ ਫੰਕਸਨ ਨੂੰ ਕੰਟਰੋਲ ਕਰਨਾ ਹੁੰਦਾ ਹੈ ਜਿਵੇਂ Input, Output, Storage ਆਦਿ। ਜਿਨੇ ਵੀ ਕੰਮ ਅਸੀਂ ਕੰਪਿਊਟਰ ਵਿੱਚ ਕਰਦੇ ਹਾਂ ਉਹਨਾਂ ਨੂੰ ਕੰਟਰੋਲ ਕਰਨ ਦਾ ਕੰਮ Control Unit ਕਰਦਾ ਹੈ।
ਕੰਪਿਊਟਰ ਜੈਨਰੇਸ਼ਨ (Computer Generations) ਸੰਖੇਪ ਵਿੱਚ
- First generation (1946-1959) ਪਹਿਲੀ ਜੈਨਰੇਸ਼ਨ ਵਿੱਚ ਵੈਕਿਊਮ ਟਿਊਬ (Vacuum tube) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ।
- Second Generation (1959-1965) ਦੂਜੀ ਜੇਨਰੇਸ਼ਨ ਦੇ ਕੰਪਿਊਟਰ ਵਿੱਚ ਟ੍ਰਾਂਜਿਸਟਰ (Transition) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ।
- Third Generation (1965-1971) ਤੀਜੀ ਜੈਨਰੇਸ਼ਨ ਵਿੱਚ ਇੰਟੀਗਰੇਟਿਡ ਸਰਕਟ (ICs) ਤਕਲਨਾਲੋਜੀ ਦੀ ਵਰਤੋਂ ਕੀਤੀ ਗਈ ਸੀ।
- Fourth Generation (1971-1985) ਚੌਥੀ ਜੈਨਰੇਸ਼ਨ ਵਿੱਚ ਲਾਰਜ ਸਕੇਲ ਇੰਟੀਗਰੇਟਿਡ ਸਰਕਟ (LSICs) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ।
- Fifth Generation (1985 till now) ਪੰਜਵੀਂ ਜੈਨਰੇਸ਼ਨ ਨੂੰ ਤੁਸੀਂ ਭਵਿੱਖ ਦੇ ਕੰਪਿਊਟਰ ਵਜੋਂ ਵੀ ਕਹਿ ਸਕਦੇ ਹੋਂ। ਅੱਜ ਦੇ ਸਮੇਂ ਵਿੱਚ ਇਹ ਕੰਪਿਊਟਰ ਹੀ ਚੱਲ ਰਹੇ ਹਨ । ਇਹਨਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਸ (AI) ਤਕਨਾਲੋਜੀ ਵਰਤੀ ਜਾ ਰਹੀ ਹੈ।
3 Comments
Very nice inaformation
ReplyDeleteAnd thx you ☺☺😊😊😊😊😊😊😊
🙏🙏🙏
ReplyDeletethanks all
ReplyDelete